Punjab

ਜਲਵਾਯੂ ਪ੍ਰਰਿਵਰਤਨ ਦੇ ਪ੍ਰਭਾਵਾਂ ਸੰਬੰਧੀ ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਬਾਲ ਕਿਸ਼ਨ
ਫ਼ਿਰੋਜ਼ਪੁਰ, 20 ਜੁਲਾਈ : ਨੈਸ਼ਨਲ ਹੈੱਡਕੁਆਰਟਰ ਭਾਰਤ ਸਕਾਊਟ ਐਂਡ ਗਾਈਡਜ਼ ਦੇ ਜਲਵਾਯੂ ਪਰਿਵਰਤਨ ਤੇ ਨੌਜਵਾਨਾਂ ਦੀ ਭਾਗੀਦਾਰੀ (YLACC Program)ਪ੍ਰੋਗਰਾਮ ਤਹਿਤ ਸ੍ਰ ਓਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ੍ਰੀਮਤੀ ਸੁਨੀਤਾ ਰਾਣੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਘੱਲ ਖੁਰਦ ਸ੍ਰ ਅੰਮ੍ਰਿਤਪਾਲ ਸਿੰਘ ਬਰਾੜ ਦੀ ਯੋਗ ਅਗਵਾਈ ਹੇਠਾਂ ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੀ ਇਕਾਈ ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਬਲਾਕ ਘੱਲ ਖੁਰਦ ਜਿਲ੍ਹਾ ਫਿਰੋਜ਼ਪੁਰ ਵਿਖੇ ਕੱਬ ਬੁਲਬੁਲ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ ਟ੍ਰੇਨਿੰਗ ਦਿੱਤੀ ਗਈ ।ਜਿਸ ਬਾਰੇ ਜਾਣਕਾਰੀ ਦਿੰਦਿਆਂ ਕੱਬ ਮਾਸਟਰ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਟ੍ਰੇਨਿੰਗ ਦਾ ਉਦੇਸ਼ ਵਿਦਿਆਰਥੀਆਂ ਨੂੰ ਜਲਵਾਯੂ ਦੇ ਪ੍ਰਰਿਵਰਤਨ ਦੇ ਕਾਰਨ ਹੋਏ ਬਦਲਾਵਾਂ ਅਤੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਦੇਣਾ ਸੀ। ਵਿਦਿਆਰਥੀਆਂ ਨੂੰ ਕਾਰਡਾਂ ਰਾਹੀਂ ਮੌਸਮ ਅਤੇ ਜਲਵਾਯੂ ਦਾ ਅੰਤਰ ਸਮਝਾਉਣ ਦੀ ਗਤੀਵਿਧੀ ਕਰਵਾਈਆਂ ਗਈਆਂ। ਵਿਦਿਆਰਥੀਆਂ ਨੂੰ ਗਲੋਬਲ ਵਾਰਮਿੰਗ ਅਤੇ ਗ੍ਰੀਨਹਾਉਸ ਦੇ ਪ੍ਰਭਾਵਾਂ ਦੀ ਅਤੇ ਓਜੌ਼ਨ ਪਰਤ ਵਿੱਚ ਛੇਕ ਹੋਣ ਦੇ ਕਾਰਨ ਕੀ ਹਨ ਅਤੇ ਇਹਨਾਂ ਪ੍ਰਭਾਵਾਂ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾ ਸਕਦਾ ਹੈ ਇਸ ਸੰਬੰਧੀ ਵਿਦਿਆਰਥੀਆਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ। ਬੱਚਿਆਂ ਨੂੰ ਵਾਤਾਵਰਨ ਦੇ ਸੰਭਾਲ ਲਈ ਸੌਂਹ ਚਕਾਈ ਗਈ ਅਤੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ, ਕਵਿਜ ਮੁਕਾਬਲੇ, ਜਲਵਾਯੂ ਦੇ ਪ੍ਰਭਾਵਾਂ ਤੇ ਛੋਟੇ ਨਾਟਕ ਕਰਵਾਏ ਗਏ। ਬੱਚਿਆਂ ਨੂੰ ਪਾਣੀ ਦੀ ਸੰਭਾਲ ਕਰਨ, ਪਲਾਸਟਿਕ ਦੇ ਸਮਾਨ ਦੀ ਵਰਤੋਂ ਨਾ ਕਰਨ, ਵੱਧ ਤੋਂ ਵੱਧ ਰੁੱਖ ਲਗਾਉਣ ਲਗਾਉਣ ਅਤੇ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਹਨਾਂ ਸਾਰਿਆਂ ਗਤੀਵਿਧੀਆਂ ਵਿੱਚ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਰੂਚੀ ਦਿਖਾਈ ਗਈ। ਮੌਕੇ ਤੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਵੱਖ-ਵੱਖ ਪ੍ਰਕਾਰ ਦੇ ਬੂਟੇ ਲਗਾਏ ਗਏ।ਇਸ ਟ੍ਰੇਨਿੰਗ ਵਿੱਚ ਚਰਨਜੀਤ ਸਿੰਘ ਚਹਿਲ , ਰਸ਼ਪਾਲ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸਕੂਲ ਮੁਖੀ ਪਰਮਜੀਤ ਕੌਰ, ਮੈਡਮ ਕੰਚਨ ਬਾਲਾ, ਸੁਖਮੰਦਰ ਸਿੰਘ, ਨਿਰਮਲ ਕੌਰ, ਗੁਰਦੇਵ ਕੌਰ, ਸਰਵਜੀਤ ਕੌਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button