Punjab

CM Mann ਨੇ ਡਾ. ਦੁੱਗਲ ਦੀ ਪੁਸਤਕ ‘ ਮੇਰੀ ਉਡਾਣ ‘ ਅਮਰਗੜ੍ਹ ਤੋਂ ਜਲੰਧਰ ਕੀਤੀ ਲੋਕ ਅਰਪਣ

ਸੰਗਰੂਰ, 20 ਜੁਲਾਈ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦੇ ਓਐਸਡੀ ਅਤੇ ਪੱਤਰਕਾਰੀ ਖੇਤਰ ਦੀ ਉੱਘੀ ਸ਼ਖਸੀਅਤ ਡਾ. ਕਮਲੇਸ਼ ਸਿੰਘ ਦੁੱਗਲ ਦੀ ਪੁਸਤਕ ‘ਮੇਰੀ ਉਡਾਣ ਅਮਰਗੜ੍ਹ ਤੋਂ ਜਲੰਧਰ ‘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਨਿਵੇਕਲੀ ਸ਼ੈਲੀ ਵਿਚ ਲਿਖੀ ਇਹ ਪੁਸਤਕ ਜਿੱਥੇ ਸਾਧਾਰਣ ਵਿਅਕਤੀ ਦੇ ਸੰਘਰਸ਼ ਦਾ ਬਿਰਤਾਂਤ ਹੈ, ਉਥੇ ਨਾਲ ਹੀ ਇਸਦੀ ਸ਼ੈਲੀ ਪਾਠਕ ਨੂੰ ਆਪਣੇ ਨਾਲ ਜੋੜਦੀ ਹੋਈ ਸਮੁੱਚੀ ਪੁਸਤਕ ਨੂੰ ਇਕੋ ਵਾਰ ਪੜ੍ਹਨ ਲਈ ਮਜਬੂਰ ਕਰਦੀ ਹੈ। ਇਸ ਮੌਕੇ ਡਾ. ਦੁੱਗਲ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਜੀਵਨ ਦਾ ਇਹ ਸਵੈਜੀਵਨੀ ਰੂਪੀ ਸਫ਼ਰਨਾਮਾ ਮਾਲਵੇ ਖੇਤਰ ਤੋਂ ਸ਼ੁਰੂ ਹੋ ਕੇ ਦੁਆਬਾ ਖੇਤਰ ਤੱਕ ਵਿਚਰਦਿਆਂ ਉਨ੍ਹਾਂ ਦੇ ਜੀਵਨ ਦੀ ਉਸ ਤਸਵੀਰ ਨੂੰ ਪੇਸ਼ ਕਰਦਾ ਹੈ,ਜਿਸ ਵਿਚ ਆਪਣੇ ਵਿਰਸੇ, ਭੋਂਇ ਨਾਲੋਂ ਟੁੱਟਣ ਦੀ ਪੀੜ ਵੀ ਹੈ ਅਤੇ ਨਵੇਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਉਡਾਣ ਵੀ। ਉਨ੍ਹਾਂ ਕਿਹਾ ਕਿ ਪੁਸਤਕ ਵਿਚ ਸਾਰੇ ਪਾਤਰ ਸਾਹਿਤਕ ਪਾਤਰ ਨਹੀਂ , ਬਲਕਿ ਹੱਡ ਮਾਸ ਦੇ ਉਹ ਜਿਉਂਦੇ ਜਾਗਦੇ ਪਾਤਰ ਹਨ, ਜਿਨ੍ਹਾਂ ਦਾ ਉਨ੍ਹਾਂ ਦੇ ਜੀਵਨ ਵਿਚ ਬੇਹੱਦ ਯੋਗਦਾਨ ਰਿਹਾ ਹੈ। ਜਿਸ ਕਾਰਨ ਉਹ ਸਦਾ ਉਨ੍ਹਾਂ ਦੇ ਰਿਣੀ ਰਹਿਣਗੇ। ਇਸ ਮੌਕੇ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ, ਮਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ, ਜਸਵੀਰ ਸਿੰਘ ਜੱਸੀ ਸੇਖੋ ਮੈਂਬਰ ਪੰਜਾਬ ਫੂਡ ਕਮਿਸ਼ਨ ਅਤੇ ਪ੍ਰਧਾਨ ਵਿਜੇ ਕੁਮਾਰ ਸਿੰਗਲ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button