Punjab

ਦੋ ਮੋਟਰਸਾਈਕਲਾਂ ਦੀ ਹੋਈ ਟੱਕਰ, 70 ਫੁੱਟ ਉੱਚੇ ਪੁਲ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ, ਤਿੰਨ ਜਣੇ ਜ਼ਖ਼ਮੀ

ਨਾਭਾ, 18 ਜੁਲਾਈ: ਨਾਭਾ ਭਵਾਨੀਗੜ੍ਹ ਓਵਰਬ੍ਰਿਜ ਦੇ ’ਤੇ, ਦੋ ਮੋਟਰਸਾਈਕਲਾਂ ਵਿਚਕਾਰ ਟੱਕਰ ‘ਚ ਜਿਸ ਵਿਚ ਪੁਲ ਤੋਂ 70 ਫੁਟ ਹੇਠਾਂ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ 2 ਨੌਜਵਾਨ ਜੋ ਫੈਕਟਰੀ ਦੇ ਵਿੱਚ ਰਾਤ ਦੀ ਡਿਊਟੀ ਕਰਕੇ ਵਾਪਸ ਆਪਣੇ ਪਿੰਡ ਪਾਲੀਆ ਜਾ ਰਹੇ ਸਨ। ਹਾਦਸੇ ਵਿਚ ਮ੍ਰਿਤਕ ਦਾ ਸਾਥੀ ਅਤੇ ਦੂਸਰੇ ਮੋਟਰਸਾਈਕਲ ’ਤੇ ਸਵਾਰ ਮਾਂ ਪੁੱਤ ਵੀ ਗੰਭੀਰ ਫੱਟੜ ਹੋ ਗਏ। ਇਨ੍ਹਾ ਨੂੰ 108 ਐਮਬੂਲੈਂਸ ਦੀ ਮਦਦ ਨਾ ਮਿਲਣ ਕਾਰਨ ਰਾਹਗੀਰਾਂ ਵੱਲੋਂ ਹਸਪਤਾਲ ਲਿਆਂਦਾ ਗਿਆ। ਇਸ ਮੌਕੇ ਤੇ ਫੱਟੜ ਨੌਜਵਾਨ ਮਨੀ ਨੇ ਕਿਹਾ ਕਿ ਮੈਂ ਆਪਣੀ ਮਾਤਾ ਨੂੰ ਫੋਕਲ ਪੁਆਇੰਟ ਵਿਖੇ ਕੰਮ ਤੇ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਹਾਦਸੇ ਦੌਰਾਨ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਮੈਨੂੰ ਨਹੀਂ ਪਤਾ ਇਹ ਹਾਦਸਾ ਕਿਵੇਂ ਵਾਪਰਿਆ।ਇਸ ਮੌਕੇ ਤੇ ਪ੍ਰਤੱਖਦਰਸ਼ੀ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇੱਕ ਨੌਜਵਾਨ ਤਾਂ ਪੁਲ ਦੇ ਹੇਠਾ ਡਿਗ ਗਿਆ ਤੇ ਨਾਲ ਦਾ ਉਸਦਾ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਹ ਹਾਦਸਾ ਬਹੁਤ ਹੀ ਭਿਆਨਕ ਸੀ। ਨਾਭਾ ਤੋਂ 20 ਕਿਲੋਮੀਟਰ ਚੰਨੋ ਤੋਂ ਆਏ 108 ਐਂਬੂਲੈਂਸ ਦੇ ਈਐਮਟੀ (ਐਮਰਜੰਸੀ ਮੈਡੀਕਲ ਟੈਕਨੀਸ਼ੀਅਨ) ਸੁਖਬੀਰ ਸਿੰਘ ਨੇ ਦੱਸਿਆ ਕਿ ਮੈਨੂੰ ਜਦੋਂ ਕਾਲ ਆਈ ਮੈਂ ਚੰਨੋ ਤੋਂ ਆਇਆ ਹਾਂ ਅਤੇ ਨਾਭਾ ਵਾਲੀ 108 ਐਬੂਲੈਂਸ ਬਾਰੇ ਮੈਨੂੰ ਨਹੀਂ ਪਤਾ। ਨਾਭਾ ਦੇ ਈਐਮਟੀ (ਐਮਰਜੰਸੀ ਮੈਡੀਕਲ ਟੈਕਨੀਸ਼ੀਅਨ) ਜਗਤਾਰ ਸਿੰਘ ਨੇ ਕਿਹਾ ਕਿ 108 ਐਬੂਲੈਂਸ ਦਾ ਜੀਪੀਐਸ ਖਰਾਬ ਹੋਣ ਦੇ ਕਾਰਨ ਸਾਨੂੰ ਐਮਰਜੰਸੀ ਕਾਲ ਨਹੀਂ ਆਉਂਦੀ।ਨਾਭਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੇ ਵਿੱਚ ਕੁੱਲ ਚਾਰ ਵਿਅਕਤੀ ਫੱਟੜ ਹੋਏ ਹਨ। ਜਿਨਾਂ ਦੇ ਵਿੱਚੋਂ 2 ਨੂੰ ਰੈਫਰ ਕਰ ਦਿੱਤਾ ਗਿਆ ਅਤੇ 2 ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਹਨ। ਨਾਭਾ ਤੋਂ ਪਟਿਆਲਾ ਰੈਫਰ ਕੀਤੇ ਰਣਬੀਰ ਅਤੇ ਵਿਵੇਕ ਜੋ ਗੰਭੀਰ ਜ਼ਖਮੀ ਸਨ ਉਨ੍ਹਾ ਵਿੱਚੋਂ ਵਿਵੇਕ ਦੀ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਵਿਵੇਕ ਅਤੇ ਰਣਵੀਰ ਸਕੂਟਰ ਫੈਕਟਰੀ ਵਿੱਚ ਮੁਲਾਜ਼ਮ ਹਨ।

Related Articles

Leave a Reply

Your email address will not be published. Required fields are marked *

Back to top button