ਮਹਿੰਗੀ ਹੋਵੇਗੀ ਬਿਜਲੀ ! ਵਿਭਾਗ ਨੇ ਰੇਟ ਵਧਾਉਣ ਦਾ ਭੇਜਿਆ ਪ੍ਰਸਤਾਵ; ਅਗਲੇ 5 ਸਾਲ ‘ਚ 982 ਕਰੋੜ ਰੁਪਏ ਘਾਟੇ ਦਾ ਦਾਅਵਾ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 16 ਜੁਲਾਈ : ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਪ੍ਰਾਈਵੇਟ ਲਿਮਟਿਡ ਨੇ ਬਿਜਲੀ ਦਰਾਂ ‘ਚ ਸੋਧ ਦੀ ਮੰਗ ਕੀਤੀ ਹੈ। ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣ ਦੇ ਲਗਪਗ ਪੰਜ ਮਹੀਨੇ ਬਾਅਦ ਕੰਪਨੀ ਨੇ ਸੰਯੁਕਤ ਬਿਜਲਾਈ ਰੈਗੂਲੇਟਰੀ ਕਮਿਸ਼ਨ ਨੂੰ ਇਕ ਅਪੀਲ ਦਾਇਰ ਕਰ ਕੇ ਵਿੱਤੀ ਸਾਲ 2025-26 ਤੋਂ 2029-30 ਤੱਕ ਲਈ ਕੁੱਲ ਮਾਲੀਆ ਦੀ ਲੋੜ ਤੇ ਨਵੀਆਂ ਟੈਰਿਫ ਦਰਾਂ ਨੂੰ ਨਿਰਧਾਰਿਤ ਕਰਨ ਦੀ ਮੰਗ ਕੀਤੀ ਹੈ। ਅਰਜ਼ੀ ‘ਚ ਕੰਪਨੀ ਨੇ ਕਿਹਾ ਹੈ ਕਿ ਮੌਜੂਦਾ ਟੈਰਿਫ ਦਰਾਂ ‘ਤੇ ਬਿਜਲੀ ਦੀ ਬਿਕਵਾਲੀ ਤੋਂ ਹੋਣ ਵਾਲੀ ਅਨੁਮਾਨਿਤ ਆਮਦਨ ਬਿਜਲੀ ਵੰਡ ਪ੍ਰਣਾਲੀ ਦੇ ਕੁਸ਼ਲ ਮੈਨੇਜਮੈਂਟ ਲਈ ਜ਼ਰੂਰੀ ਖਰਚੇ ਨੂੰ ਪੂਰਾ ਨਹੀਂ ਕਰ ਸਕੇਗੀ। ਇਸ ਕਾਰਨ ਆਉਣ ਵਾਲੇ 5 ਸਾਲਾਂ ‘ਚ ਕੁੱਲ 982 ਕਰੋੜ ਰੁਪਏ ਦਾ ਮਾਲੀਆ ਘਾਟਾ ਹੋਣ ਦਾ ਅਨੁਮਾਨ ਹੈ (ਕੈਰੀ ਫਾਰਵਰਡ ਲਾਗਤ ਨੂੰ ਛੱਡ ਕੇ)।
ਪੰਜ ਸਾਲਾਂ ‘ਚ ਸੰਭਾਵੀ ਘਾਟਾ:
– 2025-26: ਖਰਚ 1,157 ਕਰੋੜ, ਆਮਦਨ 1,075 ਕਰੋੜ, ਘਾਟਾ 81 ਕਰੋੜ
– 2026-27: ਖਰਚ 1,265 ਕਰੋੜ, ਆਮਦਨ 1,125 ਕਰੋੜ, ਘਾਟਾ 140 ਕਰੋੜ
– 2027-28: ਖਰਚ 1,375 ਕਰੋੜ, ਆਮਦਨ 1,177 ਕਰੋੜ, ਘਾਟਾ 198 ਕਰੋੜ



