Punjab
ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ‘ਚ RDX ਧਮਾਕੇ ਸਬੰਧੀ ਇਕ ਹੋਰ e-Mail ਆਈ, ਪ੍ਰਬੰਧਕਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ

ਅੰਮ੍ਰਿਤਸਰ, 15 ਜੁਲਾਈ : ਸ਼੍ਰੋਮਣੀ ਕਮੇਟੀ (SGPC) ਨੂੰ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ‘ਚ ਆਰਡੀਐਕਸ ਧਮਾਕੇ (RDX Explosion) ਸਬੰਧੀ ਮੰਗਲਵਾਰ ਨੂੰ ਇਕ ਮੇਲ ਹੋਰ ਆਈ ਹੈ। ਉਸੇ ਹੀ ਵਿਅਕਤੀ ਨੇ ਇਕ ਵਾਰ ਫਿਰ ਮੇਲ ਕਰ ਕੇ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੂੰ ਕਿਹਾ ਕਿ ਤੁਹਾਨੂੰ ਕੱਲ੍ਹ ਵੀ ਸੂਚਿਤ ਕੀਤਾ ਗਿਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਧਮਾਕਾ ਕਰਨ ਲਈ ਆਰਡੀਐਕਸ ਦੀ ਵਰਤੋਂ ਦੀ ਸ਼ੰਕਾ ਹੈ ਪਰ ਇਸ ਵਿਸਫੋਟਕ ਸਮੱਗਰੀ ਦੀ ਭਾਲ ਨਹੀਂ ਕੀਤੀ ਜਾ ਸਕੀ। ਇਸ ਤੋਂ ਬਾਅਦ ਪ੍ਰਬੰਧਕਾਂ ਨੇ ਪੁਲਿਸ ਨੂੰ ਮੁੜ ਸੂਚਿਤ ਕਰ ਦਿੱਤਾ ਹੈ ਤੇ ਲਿਖਤੀ ਸ਼ਿਕਾਇਤ ਵੀ ਦੇਣ ਜਾ ਰਹੇ ਹਨ। ਕੱਲ੍ਹ ਵਾਲੀ ਮੇਲ ‘ਚ ਲਿਖਿਆ ਸੀ ਜੀ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਤ ਲੰਗਰ ਘਰ ‘ਚ ਆਰਡੀਐਕਸ ਧਮਾਕਾ ਹੋਣ ਦਾ ਖਦਸ਼ਾ ਹੈ।



