Punjab

ਬੇਰੁਜ਼ਗਾਰਾਂ ਨੇ CM Mann ਦੀ ਕੋਠੀ ਅੱਗੇ ਸਾੜੇ ਮੀਟਿੰਗਾਂ ਦੇ ਪੱਤਰ, 15 ਅਗਸਤ ਤੋਂ ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ

ਸੰਗਰੂਰ, 14 ਜੁਲਾਈ : ਸਿੱਖਿਆ ਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਨੇ ਐਤਵਾਰ ਨੂੰ ਸਰਕਾਰ ਵੱਲੋਂ ਦਿੱਤੀਆਂ ਤੇ ਰੱਦ ਹੋਈਆਂ ਮੀਟਿੰਗਾਂ ਦੇ ਪੱਤਰ ਮੁੱਖ ਮੰਤਰੀ ਦੀ ਕੋਠੀ ਅੱਗੇ ਸਾੜ ਕੇ ਰੋਸ ਵਿਖਾਵਾ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਵੇਰਕਾ ਮਿਲਕ ਪਲਾਂਟ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਰਿੰਕੂ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋ ਪਹਿਲਾਂ 9 ਜੁਲਾਈ ਨੂੰ ਪੰਜਾਬ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਜਿਹੜਾ ਕਿ ਰੱਦ ਹੋ ਕੇ 15 ਜੁਲਾਈ ਉੱਤੇ ਪਾਈ ਗਈ ਸੀ। ਹੁਣ ਜਦੋਂ ਕਿ 15 ਜੁਲਾਈ ਤੱਕ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਣਾ ਹੈ ਤਾਂ ਇਸ ਮੌਕੇ ਮੀਟਿੰਗ ਹੋਣੀ ਸੰਭਵ ਨਹੀਂ। ਇਸ ਮੌਕੇ ਪ੍ਰਸ਼ਾਸਨ ਵੱਲੋਂ 15 ਜੁਲਾਈ ਤੋਂ ਬਾਅਦ ਪੰਜਾਬ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਦਾ ਪੱਤਰ ਦਿੱਤਾ ਜਾਵੇਗਾ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਮੰਗਾਂ ਦਾ ਹੱਲ ਨਾ ਹੋਣ ਅਤੇ ਮੀਟਿੰਗ ਨਾ ਹੋਣ ਦੀ ਸੂਰਤ ਵਿੱਚ 14 ਅਗਸਤ ਤੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੁਨੀਸ਼ ਕੁਮਾਰ, ਗੁਰਪ੍ਰੀਤ ਸਿੰਘ ਪੱਕਾ, ਸੰਦੀਪ ਮੋਫ਼ਰ, ਹਰਵਿੰਦਰ ਸਿੰਘ, ਰਮਨ ਅਬੋਹਰ, ਗੁਰਪ੍ਰੀਤ ਸਿੰਘ ਪਟਿਆਲਾ, ਗੁਰਦੀਪ ਸਿੰਘ ਰਾਮਗੜ੍ਹ, ਮਨਜੀਤ ਕੌਰ, ਰਾਜਵੀਰ ਕੌਰ, ਲਲਿਤਾ ਪਟਿਆਲਾ, ਮਨਜੀਤ ਘੱਗਾ, ਮੱਖਣ ਸਿੰਘ ਤੋਗਾਵਾਲ, ਬਲਰਾਜ ਮੁਕਤਸਰ, ਰੁਪਿੰਦਰ ਸੁਨਾਮ, ਗੁਰਿੰਦਰ ਸਿੰਘ, ਗੁਰਸਿਮਰਨ ਸਿੰਘ, ਜਸਪਾਲ ਲਹਿਰਾਗਾਗਾ, ਸੁਨੀਲ ਫਾਜ਼ਿਲਕਾ, ਮਾਲਵਿੰਦਰ ਸਿੰਘ ਮਾਨਸਾ, ਜਗਸੀਰ ਉਪਲੀ, ਮਨਪ੍ਰੀਤ ਭਰੁਰ, ਰਾਧਿਕਾ ਪਟਿਆਲਾ, ਰਮਨਦੀਪ ਕੌਰ ਮਾਲੇਰਕੋਟਲਾ, ਮਨਦੀਪ ਕੌਰ ਮੁਕਤਸਰ, ਪਵਨਦੀਪ ਕੌਰ ਭਗਤਾ, ਪਰਮੀਤ ਕੌਰ ਫ਼ਤਹਿਗੜ੍ਹ ਸਾਹਿਬ, ਕਮਲਪ੍ਰੀਤ ਕੌਰ ਲੁਧਿਆਣਾ, ਸੰਦੀਪ ਪਾਤੜਾਂ ਹਾਜ਼ਰ ਸਨ। ਇਸ ਮੌਕੇ ਮੁਨੀਸ਼ ਕੁਮਾਰ, ਗੁਰਪ੍ਰੀਤ ਸਿੰਘ ਪੱਕਾ, ਸੰਦੀਪ ਮੋਫ਼ਰ, ਹਰਵਿੰਦਰ ਸਿੰਘ, ਰਮਨ ਅਬੋਹਰ, ਗੁਰਪ੍ਰੀਤ ਸਿੰਘ ਪਟਿਆਲਾ, ਗੁਰਦੀਪ ਸਿੰਘ ਰਾਮਗੜ੍ਹ, ਮਨਜੀਤ ਕੌਰ, ਰਾਜਵੀਰ ਕੌਰ, ਲਲਿਤਾ ਪਟਿਆਲਾ, ਮਨਜੀਤ ਘੱਗਾ, ਮੱਖਣ ਸਿੰਘ ਤੋਗਾਵਾਲ, ਬਲਰਾਜ ਮੁਕਤਸਰ, ਰੁਪਿੰਦਰ ਸੁਨਾਮ, ਗੁਰਿੰਦਰ ਸਿੰਘ, ਗੁਰਸਿਮਰਨ ਸਿੰਘ, ਜਸਪਾਲ ਲਹਿਰਾਗਾਗਾ, ਸੁਨੀਲ ਫਾਜ਼ਿਲਕਾ, ਮਾਲਵਿੰਦਰ ਸਿੰਘ ਮਾਨਸਾ, ਜਗਸੀਰ ਉਪਲੀ, ਮਨਪ੍ਰੀਤ ਭਰੁਰ, ਰਾਧਿਕਾ ਪਟਿਆਲਾ, ਰਮਨਦੀਪ ਕੌਰ ਮਾਲੇਰਕੋਟਲਾ, ਮਨਦੀਪ ਕੌਰ ਮੁਕਤਸਰ, ਪਵਨਦੀਪ ਕੌਰ ਭਗਤਾ, ਪਰਮੀਤ ਕੌਰ ਫ਼ਤਹਿਗੜ੍ਹ ਸਾਹਿਬ, ਕਮਲਪ੍ਰੀਤ ਕੌਰ ਲੁਧਿਆਣਾ, ਸੰਦੀਪ ਪਾਤੜਾਂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button