Punjab

14 ਜੁਲਾਈ ਨੂੰ ਐੱਸਸੀ ਪਾਵਰ ਕੌਮ ਫਿਰੋਜਪੁਰ ਐੱਸ ਸੀ ਦੇ ਦਫਤਰ ਦੇ ਅੱਗੇ ਧਰਨੇ ਦੀਆ ਤਿਆਰੀ ਸ਼ੁਰੂ

ਪੰਜਾਬ ਤੇ ਕੇਦਰ ਸਰਕਾਰ ਵਿਰੁੱਧ ਉੱਠ ਰਹੀ ਲੋਕ ਲਹਿਰ -- ਜੋਨ ਝੋਕ ਟਹਿਲ ਸਿੰਘ ਵਾਲਾ

ਬਾਲ ਕਿਸ਼ਨ
ਫਿਰੋਜ਼ਪੁਰ,  11 ਜੁਲਾਈ :  ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਝੋਕ ਟਹਿਲ ਸਿੰਘ ਵਾਲਾ ਦੇ ਜੋਨ ਪ੍ਧਾਨ ਸ ਬੂਟਾ ਸਿੰਘ, ਜੋਨ ਸਕੱਤਰ ਡਾ ਗੁਰਨਾਮ ਸਿੰਘ ਅਲੀਕੇ ਅਤੇ ਜੋਨ ਖਜਾਨਚੀ ਰਜਿੰਦਰ ਸਿੰਘ ਫੁਲਰਵਨ ਤੇ ਜੋਨ ਪ੍ਰੈਸ ਸਕੱਤਰ ਲਖਵਿੰਦਰ ਸਿੰਘ ਪੀਰ ਕੇ ਖਾਨਗੜ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਦੀਆਂ ਮੀਟਿੰਗਾਂ ਕੀਤੀਆ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਦੀ ਬਣੀ ਮੋਦੀ ਤੇ ਪੰਜਾਬ ਸਰਕਾਰ ਵਲੋਂ ਬਿਜਲੀ ਸੋਧ ਐਕਟ ਨੂੰ ਮਾਨਸੂਨ ਸੰਸਦ ਇਜਲਾਸ ਦੌਰਾਨ ਪੇਸ ਕਰਨ ਦੀਆਂ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਕੇਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਪਿਛਲੇ ਦਿਨਾਂ ਵਿੱਚ 31ਅਗਸਤ ਤੱਕ ਸਾਰੇ ਹੀ ਲੋਕਾਂ ਦੇ ਘਰਾਂ ਵਿੱਚ ਸਮਾਰਟ ਮੀਟਰ ਲਗਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਿੱਚ ਪੈਸੇ ਪਾਕੇ ਬਿਜਲੀ ਸਪਲਾਈ ਚਾਲੂ ਕੀਤੀ ਜਾਵੇਗੀ। ਉਨ੍ਹਾਂ ਨੇ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਵਿਰੁੱਧ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 14ਜੁਲਾਈ ਨੂੰ ਐੱਸਸੀ ਪਾਵਰ ਕੌਮ ਫਿਰੋਜਪੁਰ ਦੇ ਦਫਤਰ ਦਾ ਘਿਰਾਉ ਕਰਨ ਲਈ ਜੋਨ ਝੋਕ ਟਹਿਲ ਸਿੰਘ ਦੇ ਸੈਕੜੇ ਕਿਸਾਨਾਂ ਮਜਦੂਰਾਂ ਬੀਬੀਆ ਇਸ ਧਰਨੇ ਵਿੱਚ ਸਾਮਿਲ ਹੋਣਗੇ। ਪਿੰਡ ਖਾਈ ਫੇਮੇਕੀ ਕਈ,ਹਾਜੀ ਵਾਲਾ, ਪੀਰੂ ਵਾਲਾ, ਪੀਰਕੇ ਖਾਨਗੜ ਆਦਿ ਪਿੰਡਾ ਵਿੱਚ ਵੱਡੇ ਇਕੱਠ ਕਰ ਕੇ ਮੀਟਿੰਗਾ ਕਰਵਾਇਆ ਗਈਆ। ਹਾਜਰ ਆਗੂ ਸਹਿਬਾਨ ਹਾਜੀ ਵਾਲਾ ਇਕਾਈ ਪ੍ਰਧਾਨ ਬੂੜ ਸਿੰਘ, ਪੀਰੂ ਵਾਲਾ ਤੀਰਥ ਸਿੰਘ,ਫੁਲਰਵਨ ਰਜਿੰਦਰ ਸਿੰਘ, ਪੀਰਕੇ ਲਵਦੀਪ ਸਿੰਘ ਅਤੇ ਹੋਰ ਸਾਰੇ ਪਿੰਡਾ ਵਿੱਚ ਵੱਡੇ ਪੱਧਰ ਤੇ ਤਿਆਰੀਆ ਕਰਵਾਇਆ ਗਈਆ।

Related Articles

Leave a Reply

Your email address will not be published. Required fields are marked *

Back to top button