Punjab

ਸੜਕ ਹਾਦਸੇ ’ਚ ਫੱਟੜ ਬਜ਼ੁਰਗ ਦੀ ਹੋਈ ਮੌਤ

ਲੁਧਿਆਣਾ, 7 ਜੁਲਾਈ: ਸਥਾਨਕ ਕਾਲੀ ਸੜਕ ਤੋਂ ਸ਼ਿਵਪੁਰੀ ਪੁਲੀ ਵੱਲ ਜਾਂਦੀ ਸੜਕ ’ਤੇ ਹੋਏ ਇੱਕ ਹਾਦਸੇ ਦਾ ਸ਼ਿਕਾਰ ਬਜ਼ੁਰਗ ਰਾਹਗੀਰ ਜ਼ੇਰੇ ਇਲਾਜ ਦਮ ਤੋੜ ਗਿਆ। ਹਾਦਸੇ ’ਚ ਜਾਨ ਗਵਾਉਣ ਵਾਲੇ ਬਜ਼ੁਰਗ ਦੀ ਪਛਾਣ ਬਾਬੂ ਰਾਮ ਵਰਮਾ ਉਮਰ ਕਰੀਬ 50 ਸਾਲ ਦੇ ਰੂਪ ’ਚ ਹੋਈ ਹੈ। ਇਸ ਮਾਮਲੇ ’ਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਐੱਲਆਈਜੀ ਫਲੈਟ ਵਰਧਮਾਨ ਮੰਡੀ ਦੀ ਰਹਿਣ ਵਾਲੀ ਸ਼ਿਵਾਨੀ ਰਾਣੀ ਦੇ ਬਿਆਨ ’ਤੇ ਪਰਚਾ ਦਰਜ ਕਰ ਕੇ ਦੋਸ਼ੀ ਵਾਹਨ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਵਾਨੀ ਰਾਣੀ ਮੁਤਾਬਕ 4 ਜੁਲਾਈ ਨੂੰ ਉਸ ਦੇ ਪਿਤਾ ਬਾਬੂ ਰਾਮ ਵਰਮਾ ਆਪਣੇ ਮੋਟਰਸਾਈਕਲ ਰੇਹੜੇ ’ਤੇ ਕਾਲੀ ਸੜਕ ਤੋਂ ਸ਼ਿਵਪੁਰੀ ਵੱਲ ਜਾ ਰਹੇ ਸਨ। ਇਸ ਦੌਰਾਨ ਜਦ ਉਸ ਦੇ ਪਿਤਾ ਸ਼ਿਵਪੁਰੀ ਪੁਲ ਚੜ੍ਹਨ ਲੱਗੇ ਤਾਂ ਕਿਸੇ ਤੇਜ਼ ਰਫ਼ਤਾਰ ਵਾਹਨ ਦੇ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ। ਉਕਤ ਹਾਦਸੇ ਤੋਂ ਬਾਅਦ ਮੁਲਜ਼ਮ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਰਾਹਗੀਰਾਂ ਦੀ ਮਦਦ ਨਾਲ ਉਸ ਦੇ ਪਿਤਾ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਇਲਾਜ ਦੌਰਾਨ ਬਾਬੂ ਲਾਲ ਵਰਮਾ ਦਮ ਤੋੜ ਗਿਆ। ਉਕਤ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਬਲਕਾਰ ਸਿੰਘ ਮੁਤਾਬਕ ਦੁਰਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਮੁਲਜ਼ਮ ਦੀ ਸ਼ਨਾਖਤ ਤੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button