Punjab

ਵੰਡ ਵੇਲੇ ਪਾਕਿਸਤਾਨ ਰਹਿ ਗਏ ਦਾਦੇ ਦੇ ਬਾਗ਼, ਪੋਤਰੇ ਨੇ ਸੰਭਾਲੀ ਵਿਰਾਸਤ

ਗੁਰਦਾਸਪੁਰ, 6 ਜੁਲਾਈ : ਕਹਿੰਦੇ ਹਨ ਕਿ ਔਲਾਦ ਦਾ ਪਾਲਣ ਪੋਸ਼ਣ ਜਿਸ ਮਾਹੌਲ ’ਚ ਹੋਇਆ ਹੋਵੇ, ਉਸ ਦਾ ਅਸਰ ਉਸ ਦੀ ਸ਼ਖ਼ਸੀਅਤ ’ਤੇ ਜ਼ਰੂਰ ਪੈਂਦਾ ਹੈ। ਕੁੱਝ ਅਜਿਹੀ ਵਿਲੱਖਣ ਦਾਸਤਾਨ ਹੈ ਗੁਰਦਾਸਪੁਰ ਨਿਵਾਸੀ 70 ਸਾਲਾਂ ਬਜ਼ੁਰਗ ਜਸਬੀਰ ਸਿੰਘ ਦੀ। ਜਸਬੀਰ ਕਾਹਲੋਂ ਨੇ ਦੱਸਿਆ ਕਿ ਉਸ ਨੂੰ ਵਾਤਾਵਰਣ ਪ੍ਰਤੀ ਚੇਟਕ ਉਸ ਦੇ ਪਰਿਵਾਰਕ ਮਾਹੌਲ ਤੋਂ ਲੱਗੀ। ਦੇਸ਼ ਦੀ ਵੰਡ ਤੋਂ ਪਹਿਲਾਂ ਤੋਂ ਉਸ ਦੇ ਪਿਤਾ ਸਾਧੂ ਸਿੰਘ ਤੇ ਦਾਦਾ ਝੰਡਾ ਸਿੰਘ ਦਾ ਪਿੰਡ ਬੁੱਢਾ ਢੱਲਾ (ਹੁਣ ਪਾਕਿਸਤਾਨ) ’ਚ ਫਲਾਂ ਦਾ ਬਾਗ ਸੀ। ਵੰਡ ਤੋਂ ਬਾਅਦ ਉਸ ਦਾ ਪਰਿਵਾਰ ਗੁਰਦਾਸਪੁਰ ਦੇ ਹਯਾਤਨਗਰ ਪਿੰਡ ’ਚ ਵਸ ਗਿਆ। ਇੱਥੇ ਆ ਕੇ ਉਸ ਦੇ ਦਾਦਾ ਨੇ ਦੁਬਾਰਾ ਜ਼ਮੀਨ ਖਰੀਦੀ ਤੇ ਫਲਾਂ ਦਾ ਬਾਗ ਤਿਆਰ ਕੀਤਾ। ਇਸ ਦੌਰਾਨ ਉਸ ਦੇ ਪਿਤਾ ਫੌਜ ’ਚ ਭਰਤੀ ਹੋ ਗਏ। ਉੱਥੋਂ ਸੇਵਾਮੁਕਤ ਹੋਣ ਤੋਂ ਬਾਅਦ, ਉਨ੍ਹਾਂ ਬਾਗ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਪੌਦਿਆਂ ਦੀ ਦੇਖਭਾਲ ਕਰਦੇ ਦੇਖ ਕੇ ਉਸ ਨੂੰ ਵੀ ਵਾਤਾਵਰਣ ਪ੍ਰਤੀ ਪਿਆਰ ਪੈਦਾ ਹੋਇਆ। ਜਸਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਬਚਪਨ ਤੋਂ ਹੀ ਇਹ ਫੈਸਲਾ ਕਰ ਲਿਆ ਕਿ ਉਸ ਨੇ ਸਾਰੀ ਉਮਰ ਧਰਤੀ ਮਾਤਾ ਦੀ ਸੇਵਾ ਕਰਨੀ ਹੈ। 1991 ’ਚ ਸ਼ੂਗਰ ਮਿੱਲ ਬਟਾਲਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ, ਉਸ ਨੇ ਲੋਕਾਂ ’ਚ ਮੁਫ਼ਤ ਪੌਦੇ ਵੰਡਣੇ ਸ਼ੁਰੂ ਕਰ ਦਿੱਤੇ ਤੇ ਇਹ ਸਿਲਸਿਲਾ ਅਜੇ ਤੱਕ ਜਾਰੀ ਹੈ। ਖਾਸ ਗੱਲ ਇਹ ਹੈ ਕਿ ਉਹ ਇਹ ਸਾਰੇ ਪੌਦੇ ਆਪਣੇ ਹੱਥੀ ਤਿਆਰ ਕਰਦਾ ਹੈ। ਉਹ ਦੱਸਦਾ ਹੈ ਕਿ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਉਹ ਹਯਾਤ ਨਗਰ ਪਿੰਡ ਵਿੱਚ ਆਪਣੀ 6 ਏਕੜ ਜ਼ਮੀਨ ਵਿੱਚ ਸਬਜ਼ੀਆਂ ਆਦਿ ਉਗਾਉਂਦਾ ਹੈ। ਇਸੇ ਜ਼ਮੀਨ ’ਚ ਉਹ ਸਬਜ਼ੀਆਂ ਦੇ ਨਾਲ-ਨਾਲ ਪੌਦਿਆਂ ਦੀ ਪਨੀਰੀ ਵੀ ਤਿਆਰ ਕਰਦਾ ਹੈ। ਇਸ ਲਈ ਉਹ ਬੀਜ ਇਕੱਠੇ ਕਰਨ ਲਈ ਬਾਗਾਂ ’ਚ ਜਾਂਦਾ ਰਹਿੰਦਾ ਹੈ। ਜੇਕਰ ਉਸ ਨੂੰ ਕੋਈ ਔਸ਼ਧੀ ਪੌਦਾ ਦਿਖਾਈ ਦਿੰਦਾ ਹੈ ਤਾਂ ਉਹ ਉਸ ਦੀ ਦੇਖਭਾਲ ਲਈ ਘਰ ਲੈ ਆਉਂਦਾ ਹੈ। ਫਿਰ ਉਹ ਉਸੇ ਪੌਦੇ ਤੋਂ ਪਨੀਰੀ ਤਿਆਰ ਕਰਦਾ ਹੈ। ਜਦੋਂ ਪਨੀਰੀ ਤਿਆਰ ਹੋ ਜਾਂਦੀ ਹੈ ਤਾਂ ਉਹ ਪੌਦੇ ਲੋਕਾਂ ਵਿੱਚ ਮੁਫਤ ਵੰਡਣ ਲਈ ਨਿਕਲ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਤੇ ਕਾਲਜਾਂ, ਧਾਰਮਿਕ ਸਥਾਨਾਂ ਅਤੇ ਖਾਸ ਕਰਕੇ ਪੇਂਡੂ ਮੇਲਿਆਂ ਵਿੱਚ ਲੋਕਾਂ ਲਈ ਪੌਦਿਆਂ ਦਾ ਲੰਗਰ ਲਗਾਉਂਦਾ ਹੈ। ਇਹ ਸਿਲਸਿਲਾ ਪਿਛਲੇ ਕਈ ਦਹਾਕਿਆਂ ਤੋਂ ਬਾਦਸਤੂਰ ਜਾਰੀ ਹੈ ਅਤੇ ਹੁਣ ਤੱਕ ਸਾਢੇ ਤਿੰਨ ਲੱਖ ਦੇ ਕਰੀਬ ਵੱਖ-ਵੱਖ ਪੌਦੇ ਮੁਫਤ ਵੰਡ ਚੁੱਕਾ ਹੈ। ਹਾਲਾਂਕਿ, ਉਸ ਨੂੰ ਇਕ ਗੱਲ ਦਾ ਦੁੱਖ ਹੈ ਕਿ ਸਮਾਜ ਵਾਤਾਵਰਣ ਪ੍ਰਤੀ ਜੋ ਕਹਿੰਦਾ ਹੈ ਅਤੇ ਕਰਦਾ ਹੈ ਉਸ ਵਿੱਚ ਅੰਤਰ ਹੈ। ਉਮਰ ਦੇ ਉਸ ਪੜਾਅ ’ਤੇ ਜਦੋਂ ਲੋਕ ਆਰਾਮ ਕਰਨਾ ਪਸੰਦ ਕਰਦੇ ਹਨ ਉਹ ਅਜੇ ਵੀ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਉਸ ਨੂੰ ਇਕ ਗੱਲ ਦਾ ਦੁੱਖ ਹੈ ਕਿ ਸਮਾਜ ਵਾਤਾਵਰਣ ਪ੍ਰਤੀ ਜੋ ਕਹਿੰਦਾ ਹੈ ਅਤੇ ਕਰਦਾ ਹੈ ਉਸ ਵਿੱਚ ਅੰਤਰ ਹੈ। ਉਮਰ ਦੇ ਉਸ ਪੜਾਅ ’ਤੇ ਜਦੋਂ ਲੋਕ ਆਰਾਮ ਕਰਨਾ ਪਸੰਦ ਕਰਦੇ ਹਨ ਉਹ ਅਜੇ ਵੀ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਜਸਬੀਰ ਸਿੰਘ ਨੇ ਦੱਸਿਆ ਕਿ ਪੌਦਿਆਂ ਲਈ ਪੈਸੇ ਇਕੱਠੇ ਕਰਨ ਲਈ, ਉਹ ਖਾਲੀ ਬੋਤਲਾਂ ਤੇ ਰਹਿੰਦ-ਖੂੰਹਦ ਤੋਂ ਗੁਲਦਸਤੇ ਤਿਆਰ ਕਰਦਾ ਹੈ। ਉਹ ਜ਼ਿਲ੍ਹੇ ’ਚ ਲੱਗਦੇ ਮੇਲਿਆਂ ’ਚ ਉਨ੍ਹਾਂ ਨੂੰ ਵੇਚ ਕੇ ਪੈਸੇ ਇਕੱਠੇ ਕਰਦਾ ਹੈ ਤਾਂ ਜੋ ਉਹ ਲੋਕਾਂ ਨੂੰ ਮੁਫ਼ਤ ’ਚ ਪੌਦੇ ਵੰਡ ਸਕੇ। ਇਸ ਤੋਂ ਇਲਾਵਾ, ਉਹ ਨਿੰਮ, ਗਾਲੋ, ਅਸ਼ਵਗੰਧਾ, ਤੁਲਸੀ, ਨਿਆਜ਼ਬੋਜ, ਕਵਾਰ ਗੰਧਾਲ, ਪਿੱਤਪਾਪੜਾ, ਗੁਲਾਬ, ਫਿਟਕਰੀ, ਅਜਵਾਈਨ, ਸੌਂਫ, ਜੀਰਾ, ਹਰੀ ਇਲਾਇਚੀ ਮਿਲਾ ਕੇ ਦਵਾਈ ਤਿਆਰ ਕਰਦਾ ਹੈ। ਜੋ ਕਿ ਲਗਭਗ ਸਾਰੀਆਂ ਬਿਮਾਰੀਆਂ ਲਈ ਲਾਭਦਾਇਕ ਹੈ। ਇਹ ਖੂਨ ਨੂੰ ਸ਼ੁੱਧ ਕਰਦਾ ਹੈ ਅਤੇ ਪੱਥਰੀ, ਗੈਸ, ਐਲਰਜੀ, ਦਮਾ, ਟਾਈਫਾਈਡ, ਪੀਲੀਆ, ਬਵਾਸੀਰ, ਜ਼ੁਕਾਮ, ਪੇਟ ਦਰਦ ਆਦਿ ਵਿੱਚ ਵੀ ਬਹੁਤ ਰਾਹਤ ਦਿੰਦਾ ਹੈ। ਇਸ ਦਵਾਈ ਨੂੰ ਵੇਚ ਕੇ ਪ੍ਰਾਪਤ ਹੋਣ ਵਾਲਾ ਪੈਸਾ ਪੌਦਿਆਂ ‘ਤੇ ਵੀ ਖਰਚ ਹੁੰਦਾ ਹੈ।

Related Articles

Leave a Reply

Your email address will not be published. Required fields are marked *

Back to top button