
ਅੰਮ੍ਰਿਤਸਰ, 4 ਜੁਲਾਈ : ਪ੍ਰਸਿੱਧ ਅਦਾਕਾਰ ਸੁਰੇਸ਼ ਪੰਡਿਤ ਦਾ ਦੇਹਾਂਤ ਹੋਣ ਨਾਲ ਰੰਗਮੰਚ ਖੇਤਰ ਤੇ ਫਿਲਮ ਜਗਤ ਵਿਚ ਉਨ੍ਹਾਂ ਦੇ ਚਹੇਤਿਆਂ ‘ਚ ਸੋਗਮਈ ਮਾਹੌਲ ਹੈ। 79 ਵਰ੍ਹਿਆਂ ਦੇ ਬਜ਼ੁਰਗ ਅਦਾਕਾਰ ਸੁਰੇਸ਼ ਪੰਡਿਤ ਆਖ਼ਰੀ ਸਾਹ ਤੱਕ ਕਲਾ ਜਗਤ ਨੂੰ ਅਥਾਹ ਪਿਆਰ ਕਰਦੇ ਰਹੇ। ਪੰਜਾਬੀ ਫਿਲਮ ਲਾਹੌਰੀਏ ਵਿਚ ਫਿਲਮ ਦੀ ਨਾਇਕਾ ਸਰਗੁਣ ਮਹਿਤਾ ਦੇ ਦਾਦਾ ਦੀ ਯਾਦਗਾਰ ਭੂਮਿਕਾ ਨਿਭਾਉਣ ਵਾਲੇ ਅੰਮ੍ਰਿਤਸਰ ਸ਼ਹਿਰ ਦੇ ਨਾਮਵਰ ਬਜ਼ੁਰਗ ਰੰਗਕਰਮੀ, ਨਾਟ ਨਿਰਦੇਸ਼ਕ, ਅਦਾਕਾਰ ਸੁਰੇਸ਼ ਪੰਡਿਤ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਵੀਰਵਾਰ ਸਾਢੇ ਦੱਸ ਵਜੇ ਦੇ ਕਰੀਬ ਉਨ੍ਹਾਂ ਨੇ ਅੰਤਿਮ ਸਵਾਸ ਲਏ ਤੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਅਨੇਕਾਂ ਨਾਟਕਾਂ ਤੇ ਫਿਲਮਾਂ ਵਿਚ ਉਨ੍ਹਾਂ ਵਲੋਂ ਯਾਦਗਾਰੀ ਰੋਲ ਨਿਭਾਏ ਗਏ ਸਨ।



