
ਖੰਨਾ,3 ਜੁਲਾਈ : ਖੰਨਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ 01 ਕਿਲੋ 500 ਗ੍ਰਾਮ ਆਈਸ, 01 ਕਿਲੋਗ੍ਰਾਮ ਅਫੀਮ ਅਤੇ 10 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਹੈ। ਮੁਲਾਜ਼ਮਾਂ ਦੀ ਪਛਾਣ ਵਿੱਕੀ ਪੁੱਤਰ ਬਿੱਟੂ ਵਾਸੀ ਮੀਟ ਮਾਰਕੀਟ ਖੰਨਾ ਹਾਲ ਵਾਸੀ ਕਰਤਾਰ ਨਗਰ ਖੰਨਾ ਅਤੇ ਸੁਖਮਨ ਸਿੰਘ ਉਰਫ ਸ਼ਨੀ ਪੁੱਤਰ ਸਵਰਨ ਸਿੰਘ ਵਾਸੀ ਸਤਿਗੁਰੂ ਰਾਮ ਸਿੰਘ ਐਵੀਨਿਊ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਹਾਲ ਵਾਸੀ ਸਿਵਜੋਤ ਅਪਾਰਟਮੈਂਟ ਖਰੜ, ਥਾਣਾ ਸਿਟੀ ਖਰੜ, ਜਿਲ੍ਹਾ ਮੋਹਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਐਸਐਸਪੀ ਖੰਨਾ ਡਾ. ਜਯੋਤੀ ਯਾਦਵ ਵੱਲੋ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।



