Punjab

ਗੁਰਦਾਸਪੁਰ ‘ਚ ਯੂ.ਪੀ.ਐੱਸ.ਸੀ. ਤੇ ਪੀ.ਸੀ.ਐੱਸ. ਦੀ ਤਿਆਰੀ ਲਈ ਮੁਫ਼ਤ ਕੋਰਸ ਸ਼ੁਰੂ 

ਗੁਰਦਾਸਪੁਰ, 3 ਜੁਲਾਈ  – ਜ਼ਿਲ੍ਹਾ ਪ੍ਰਸ਼ਾਸਨ, ਗੁਰਦਾਸਪੁਰ ਵੱਲੋਂ ਚੇਤਨ ਭਾਰਤ ਲਰਨਿੰਗ ਦੇ ਸਹਿਯੋਗ ਨਾਲ ਜ਼ਿਲ੍ਹਾ ਰੁਜ਼ਗਾਰ ਬਿਊਰੋ ਰਾਹੀਂ, ਮਿਸ਼ਨ ਉਮੀਦ – ਯੁੱਧ ਨਾਸ਼ਿਆ ਵਿਰੁਧ ਪਹਿਲਕਦਮੀ ਤਹਿਤ ਨੌਜਵਾਨਾਂ ਲਈ ਯੂ.ਪੀ.ਐੱਸ.ਸੀ. ਤੇ ਪੀ.ਸੀ.ਐੱਸ. ਦੀ ਤਿਆਰੀ ਲਈ ਮੁਫ਼ਤ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਜ਼ਿਲ੍ਹੇ ਭਰ ਵਿੱਚ  ਯੂ.ਪੀ.ਐੱਸ.ਸੀ. ਸਿਵਲ ਸੇਵਾਵਾਂ  ਤੇ ਪੀ.ਸੀ.ਐੱਸ. ਪ੍ਰੀਖਿਆਵਾਂ ਦੇ ਚਾਹਵਾਨਾਂ ਨੂੰ ਪੂਰੀ ਤਰ੍ਹਾਂ ਮੁਫ਼ਤ, ਉੱਚ-ਗੁਣਵੱਤਾ ਅਤੇ ਢਾਂਚਾਗਤ ਕੋਚਿੰਗ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਈਵ ਇੰਡਕਸ਼ਨ ਕਲਾਸ ਸ਼ੁੱਕਰਵਾਰ, 04 ਜੁਲਾਈ 2025 ਨੂੰ ਆਯੋਜਿਤ ਕੀਤੀ ਜਾਵੇਗੀ ਅਤੇ ਨਿਯਮਤ ਕਲਾਸਾਂ ਸੋਮਵਾਰ 07 ਜੁਲਾਈ 2025 ਤੋਂ ਸ਼ੁਰੂ ਹੋਣਗੀਆਂ।  ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਰੋਜ਼ਾਨਾ ਜਨਰਲ ਸਟੱਡੀਜ਼,  ਲੈਕਚਰ (3:00 PM – 5:00 PM) ਮੁੱਖ ਉੱਤਰ ਲਿਖਣ ਦਾ ਅਭਿਆਸ ਅਤੇ ਮੁਲਾਂਕਣ ਵਾਲੇ ਸੈਸ਼ਨ ਪ੍ਰੀਲਿਮ ਅਤੇ ਮੇਨ ਪ੍ਰੀਖਿਆ ਦੋਵਾਂ ਲਈ ਨਿਯਮਤ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ 2026, 2027 ਅਤੇ 2028 ਦੀਆਂ ਯੂ.ਪੀ.ਐੱਸ.ਸੀ. ਤੇ ਪੀ.ਸੀ.ਐੱਸ. ਪ੍ਰੀਖਿਆਵਾਂ ਲਈ ਵਿਆਪਕ ਤੌਰ ‘ਤੇ ਤਿਆਰ ਕਰਨਾ ਹੈ, ਜਿਸ ਨਾਲ ਅਕਾਦਮਿਕ ਸਰੋਤਾਂ ਤੱਕ ਬਰਾਬਰ ਪਹੁੰਚ ਅਤੇ ਮਾਹਰ ਸਲਾਹ-ਮਸ਼ਵਰਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੀ ਸੀ ਐੱਸ ਦਾ ਕਰੈਸ਼ ਕੋਰਸ ਪਹਿਲਾਂ ਹੀ ਜ਼ਿਲ੍ਹਾ ਰੁਜ਼ਗਾਰ ਬਿਊਰੋ, ਕਮਰਾ ਨੰਬਰ 218, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਚੱਲ ਰਿਹਾ ਹੈ। ਵਿਦਿਆਰਥੀਆਂ ਦੀ ਮੰਗ ਦੇ ਆਧਾਰ ‘ਤੇ, ਇਹ ਫਾਊਂਡੇਸ਼ਨ ਬੈਚ ਹੁਣ ਉਸੇ ਸਥਾਨ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਯੂ.ਪੀ.ਐੱਸ.ਸੀ. ਤੇ ਪੀ.ਸੀ.ਐੱਸ. ਦੀ ਤਿਆਰੀ ਕਰਾਏਗਾ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਰਜਿਸਟ੍ਰੇਸ਼ਨ ਅਤੇ ਹੋਰ ਪੁੱਛਗਿੱਛ ਲਈ ਪਰਮਿੰਦਰ ਸਿੰਘ ਸੈਣੀ, ਕੋਆਰਡੀਨੇਟਰ ਅਤੇ ਗਾਈਡੈਂਸ ਕਾਉਂਸਲਰ ਗੁਰਦਾਸਪੁਰ ਦੇ ਨੰਬਰ 788-8592634 ਤੇ ਸੰਪਰਕ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button