Punjab

ਦਿੜ੍ਹਬਾ ਦੇ ਵਿਅਕਤੀ ਨੇ ਕੇਬੀਸੀ ‘ਚ ਅਮਿਤਾਬ ਨਾਲ ਪਾਇਆ ਭੰਗੜਾ

ਜਿੱਤਿਆ 25 ਲੱਖ ; ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ

ਦਿੜ੍ਹਬਾ, 12 ਅਗਸਤ : ਜਦੋਂ ਮਨੁੱਖ ਦੇ ਅੰਦਰ ਕੁੱਝ ਕਰਨ ਦੀ ਰੁੱਚੀ ਹੋਵੇ ਅਤੇ ਮਨ ਅੰਦਰ ਦ੍ਰਿੜ ਇਰਾਦਾ ਹੋਵੇ ਤਾਂ ਉਹ ਕੋਈ ਵੀ ਸੁਪਨਾ ਪੂਰਾ ਕਰ ਸਕਦਾ ਹੈ। ਇਹ ਕਰ ਵਿਖਾਇਆ ਸੰਗਰੂਰ ਜਿਲ੍ਹੇ ਦੇ ਰਾਸ਼ਟਰੀ ਮਾਰਗ ‘ਤੇ ਵਸੇ ਪਿੰਡ ਖੇਤਲਾ ਦੇ ਇਕ ਵਿਅਕਤੀ ਮਾਨਵਪ੍ਰੀਤ ਸਿੰਘ ਖਟਰਾਓ ਨੇ ਕੌਣ ਬਣੇਗਾ ਕਰੋੜਪਤੀ ਜਿਹੇ ਦੁਨੀਆ ਦੇ ਮਹਾਨ ਸੈਲੀਬ੍ਰਿਟੀ ਸ਼ੋਅ ਵਿੱਚ ਹਾਟ ਸੀਟ ਉਤੇ ਬੈਠ ਕੇ ਅਮਿਤਾਭ ਬਚਨ ਦੇ ਸਵਾਲਾਂ ਦੇ ਜਵਾਬ ਦੇ ਕੇ। ਮਾਨਵਪ੍ਰੀਤ ਸਿੰਘ ਖਟਰਾਓ ਜਿਸ ਨੂੰ ਪਿੰਡ ਵਾਲੇ ਮਨੀ ਨਾਮ ਨਾਲ ਜਾਣਦੇ ਹਨ ਉਹ ਅੱਜਕੱਲ ਲਖਨਊ ਵਿਖੇ ਨਾਬਾਰਡ ਬੈਂਕ ਵਿੱਚ ਨੌਕਰੀ ਕਰ ਰਹੇ ਹਨ ਅਤੇ ਪਰਿਵਾਰ ਸਮੇਤ ਉਥੇ ਹੀ ਰਹਿ ਰਹੇ ਹਨ। ਪਿੰਡ ਦੀਆਂ ਗਲੀਆਂ ਵਿੱਚ ਖੇਡਦੇ ਜਵਾਨ ਹੋਏ ਅਤੇ ਆਪਣੀ ਮੁੱਢਲੀ ਸਿਖਿਆ ਸੰਗਰੂਰ ਤੋਂ ਪ੍ਰਾਪਤ ਕੀਤੀ। ਉਸ ਦਾ ਪਿਤਾ ਕੌਰ ਸਿੰਘ ਕੋਅਪਰੇਟਿਵ ਬੈਂਕ ਵਿੱਚ ਬਤੌਰੇ ਜੁਆਇੰਤ ਰਜਿਸਟਰਾਰ ਸੇਵਾ ਮੁਕਤ ਹੋਏ। ਉਸ ਦੇ ਕਿਹਾ ਕਿ ਉਹ 2005 ਤੋਂ ਕੇਬੀਸੀ ਵਿੱਚ ਅਮਿਤਾਭ ਦੇ ਸਾਹਮਣੇ ਹਾਟ ਸੀਟ ਉਤੇ ਬੈਠਣ ਦਾ ਸੁਪਨਾ ਲੈ ਕੇ ਬੈਠੇ ਸਨ। ਹਰ ਸਾਲ ਕੇਬੀਸੀ ਵਿੱਚ ਆਉਣ ਲਈ ਮਿਹਨਤ ਕਰਦੇ ਰਹੇ ਪਰ ਇਸ ਨਾਲ ਕੇਬੀਸੀ ਦੇ ਸਿਲਵਰ ਜੁਬਲੀ ਐਪੀਸੋਡ ਉਤੇ ਸ਼ਾਨਦਾਰ ਐਂਟਰੀ ਕੀਤੀ। ਉਸ ਨੇ ਪਹਿਲੀ ਵਾਰ ਕਿਸੇ ਵੀ ਪੰਜ ਸਵਾਲਾਂ ਦੇ ਜਵਾਬ ਆਪਸ਼ਨ ਬੋਲਣ ਤੋਂ ਪਹਿਲਾਂ ਹੀ ਦੇ ਕੇ ਕੇਬੀਸੀ ਦਾ ਰਿਕਾਰਡ ਬਣਾਇਆ ਹੈ। ਸੰਗਰੂਰ ਕੈਂਸਰ ਹਪਸਤਾਲ ਅੱਗੇ ਲੰਗਰ ਲਾਉਣ ਵਾਲਿਆ ਦੀ ਟੀਮ ਦਾ ਮੋਹਰੀ ਮਾਨਵਪ੍ਰੀਤ ਸਿੰਘ ਮਾਨਵਤਾ ਦਾ ਸੇਵਾ ਲਈ ਹਮੇਸ਼ਾ ਅੱਗੇ ਰਿਹਾ।

Related Articles

Leave a Reply

Your email address will not be published. Required fields are marked *

Back to top button