Punjab

ਪੰਜ ਨਸ਼ਾ ਤਸਕਰਾਂ ਦੀ 9 ਕਰੋੜ ਤੋਂ ਵੱਧ ਦੀ ਜਾਇਦਾਦ ਫਰੀਜ਼

ਤਰਨਤਾਰਨ, 30 ਜੂਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਿਆਂ ਆਰੰਭੀ ਕਾਰਵਾਈ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਪੰਜ ਨਸ਼ਾ ਤਸਕਰਾਂ ਦੀ 9 ਕਰੋੜ ਤੋਂ ਵੱਧ ਕੀਮਤ ਵਾਲੀ ਜਾਇਦਾਦ ਨੂੰ ਫਰੀਜ਼ ਕੀਤਾ ਹੈ। ਇਹ ਕਾਰਵਾਈ ਦਿੱਲੀ ਦੀ ਕੰਪੀਟੈਂਟ ਅਥਾਰਟੀ ਨੂੰ ਭੇਜੇ ਗਏ ਕੇਸਾਂ ਦੀ ਮਨਜੂਰੀ ਆਉਣ ਉਪਰੰਤ ਕੀਤੀ ਗਈ ਹੈ। ਜਦੋਂਕਿ ਫਰੀਜ਼ ਕੀਤੀਆਂ ਜਾਇਦਾਦਾਂ ਦੇ ਬਾਹਰ ਬਕਾਇਦਾ ਨੋਟਿਸ ਅਤੇ ਬੋਰਡ ਵੀ ਲਗਾ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਤਸਕਰ ਨਿਸ਼ਾਨ ਸਿੰਘ ਪੁੱਤਰ ਸਵ. ਕਰਮ ਸਿੰਘ ਵਾਸੀ ਡਾਲੇਕੇ ਦੇ ਖਿਲਾਫ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ 500 ਗ੍ਰਾਮ ਹੈਰੋਇਨ ਦੀ ਬਰਾਮਦੀ ਸਬੰਧੀ ਕੇਸ ਦਰਜ ਹੈ। ਉਸਦੀ ਖੇਤੀਬਾੜੀ ਵਾਲੀ 12.79 ਏਕੜ ਜ਼ਮੀਨ ਜਿਸਦੀ ਕੀਮਤ 7 ਕਰੋੜ 4 ਲੱਖ 20 ਹਜ਼ਾਰ ਰੁਪਏ ਬਣਦੀ ਹੈ, ਨੂੰ ਫਰੀਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਤੇਜ਼ਪਾਲ ਸਿੰਘ ਫੌਜੀ ਪੁੱਤਰ ਮੇਹਰ ਸਿੰਘ ਵਾਸੀ ਕਲੇਰ ਵਿਰੁੱਧ ਥਾਣਾ ਸਦਰ ਤਰਨਤਾਰਨ ਵਿਖੇ 400 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਕੇਸ ਦਰਜ ਹੈ ਦੇ ਰਿਹਾਇਸ਼ੀ ਘਰ, ਜਿਸਦੀ ਕੀਮਤ 40 ਲੱਖ 70 ਹਜ਼ਾਰ ਰੁਪਏ ਬਣਦੀ ਹੈ, ਨੂੰ ਫਰੀਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਨਸ਼ਾ ਤਸਕਰ ਹਰਦੀਪ ਸਿੰਘ ਦੀਪ ਪੁੱਤਰ ਪ੍ਰਗਟ ਸਿੰਘ ਵਾਸੀ ਠੱਠੀ ਸੋਹਲ ਜਿਸ ਦੇ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ 6 ਕਿੱਲੋ 112 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਕੇਸ ਦਰਜ ਸੀ, ਦਾ ਰਿਹਾਇਸ਼ੀ ਘਰ ਜਿਸਦੀ ਕੀਮਤ 42 ਲੱਖ 10 ਹਜ਼ਾਰ ਰੁਪਏ ਅਤੇ ਇਕ ਸਵਿਫਟ ਕਾਰ ਜਿਸਦੀ ਕੀਮਤ 5 ਲੱਖ 88 ਹਜ਼ਾਰ 548 ਰੁਪਏ ਬਣਦੀ ਹੈ, ਨੂੰ ਫਰੀਜ਼ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button