ਨਕਲੀ ਦੁੱਧ ਦਾ ਧੰਦਾ ਕਰਨ ਵਾਲੇ ਪਤੀ-ਪਤਨੀ ਕੀਤੇ ਕਾਬੂ, ਵੇਰਕਾ ਦਾ ਅਧਿਕਾਰਤ ਦੁੱਧ ਕੁਲੈਕਟਰ ਸੈਂਟਰ ਚਲਾਉਂਦਾ ਸੀ ਜੋੜਾ

ਦਿੜ੍ਹਬਾ, 29 ਜੂਨ : ਦਿੜ੍ਹਬਾ ਨੇੜੇ ਪਿੰਡ ਤਰੰਜੀ ਖੇੜਾ ਅੰਦਰ ਪੁਲਿਸ ਨੇ ਫੂਡ ਸੇਫਟੀ ਵਿਭਾਗ ਦੀ ਮਦਦ ਨਾਲ ਨਕਲੀ ਦੁੱਧ ਬਣਾਉਣ ਵਾਲੇ ਪਤੀ ਅਤੇ ਪਤਨੀ ਨੂੰ ਨਕਲੀ ਦੁੱਧ ਅਤੇ ਸਮਾਨ ਸਮੇਤ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਛਾਜਲੀ ਦੇ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਐਸਐਸੀਪੀ ਸੰਗਰੂਰ ਸਰਤਾਜ ਸਿੰਘ ਚਹਿਲ ਅਤੇ ਡੀਐਸਪੀ ਸਬ ਡਵੀਜਨ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਉਨ੍ਹਾਂ ਦੀ ਟੀਮ ਸਹਾਇਤ ਥਾਣੇਦਾਰ ਓਕਾਰ ਸਿੰਘ ਚੌਕੀ ਇੰਚਾਰਜ ਮਹਿਲਾਂ ਥਾਣਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਖ਼ਾਸ ਇਤਲਾਹ ਦਿੱਤੀ ਕਿ ਹਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਤਰੰਜੀਖੇੜਾ ਅਤੇ ਇਸ ਦੀ ਘਰਵਾਲੀ ਗੁਰਪ੍ਰੀਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਤਰੰਜੀਖੇੜਾ, ਜੋ ਦੁੱਧ ਵੇਚਣ ਦਾ ਕੰਮ ਕਰਦੇ ਹਨ ਹਰਦੀਪ ਸਿੰਘ ਉਕਤ ਦੀ ਪਿੰਡ ਤਰੰਜੀਖੇੜਾ ਵਿਖੇ ਦੁੱਧ ਦੀ ਵੇਰਕਾ ਸੁਸਾਇਟੀ ਕੀਤੀ ਹੋਈ ਹੈ, ਜੋ ਹਰਦੀਪ ਸਿੰਘ ਉਕਤ ਨੇੜੇ ਦੇ ਪਿੰਡਾਂ ਵਿੱਚੋਂ ਆਪਣੇ ਛੋਟੇ ਹਾਥੀ ਰਾਹੀਂ ਵੱਖ-ਵੱਖ ਫਾਰਮਾ ਵਿੱਚੋਂ ਦੁੱਧ ਇਕੱਠਾ ਕਰਕੇ ਆਪਣੀ ਵੇਰਕਾ ਡਾਇਰੀ ਵਿੱਚ ਲਿਆਉਂਦਾ ਹੈ ਅਤੇ ਉਸ ਦੀ ਆੜ ਵਿੱਚ ਰਿਫਾਇੰਡ ਅਤੇ ਕੈਮੀਕਲ ਪਾਉਂਡਰ ਵਗੈਰਾ ਨਾਲ ਭਾਰੀ ਮਾਤਰਾ ਵਿੱਚ ਨਕਲੀ ਦੁੱਧ ਤਿਆਰ ਕਰਕੇ ਲੋਕਾਂ ਨੂੰ ਅਸਲੀ ਦੁੱਧ ਦੱਸ ਕੇ ਲੋਕਾ ਨੂੰ ਧੋਖੇ ਵਿੱਚ ਰੱਖ ਕੇ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦੇ ਹਨ ਅਤੇ ਤਿਆਰ ਕੀਤੇ ਨਕਲੀ ਦੁੱਧ ਨੂੰ ਆਪਣੀ ਵੇਰਕਾ ਸੁਸਾਇਟੀ ਵਿੱਚ ਫਾਰਮਾਂ ਤੋਂ ਇਕੱਠੇ ਕੀਤੇ ਦੁੱਧ ਵਿੱਚ ਮਿਲਾਵਟ ਕਰਦੇ ਹਨ।



