Politics

ਨੱਕੋ-ਨੱਕ ਭਰਿਆ ਹੋਇਐ, ਪਿੰਡਾ ਟਾਂਡਾ ਦੀਆਂ ਸਮੱਸਿਆਵਾਂ ਦਾ ‘ਭਾਂਡਾ’, ਝੱਲਣੀ ਪੈ ਰਹੀ ਹੈ ਪਰੇਸ਼ਾਨੀ

ਰੂਪਨਗਰ, 28 ਜੂਨ : ਸਮੇਂ ਦੀਆਂ ਸਰਕਾਰਾਂ ਦੇ ਵਾਅਦੇ ਤੇ ਦਾਅਵੇ ਪਿੰਡ ਟਾਂਡਾ ਵਾਸੀਆਂ ਦੇ ਭਾਗ ਨਹੀਂ ਬਦਲ ਸਕੇ।• ਨਾ ਪੀਣ ਵਾਲਾ ਸ਼ੁੱਧ ਪਾਣੀ ਤੇ ਨਾ ਹੀ ਪਿੰਡ ਨੂੰ ਪੱਕਾ ਰਸਤਾ ਜਾਂਦਾ ਹੈ। ਇਸ ਦੇ ਨਾਲ ਹੀ ਜਾਨਵਰ ਵੀ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਦਰਅਸਲ, ਹਿਮਾਚਲ ਪ੍ਰਦੇਸ ਦੀ ਹੱਦ ਨਾਲ ਲੱਗ ਦੇ ਰੂਪਨਗਰ ਬਲਾਕ ਦੇ ਆਖਰੀ ਪਿੰਡ ਟਾਡਾਂ ਦੇ ਵਾਸੀ ਅੱਜ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਪਿੰਡ ਬਰਦਾਰ ਦੀ ਪੰਚਾਇਤ ਅਧੀਨ ਆਉਂਦੇ 200 ਅਬਾਦੀ ਵਾਲੇ ਇਸ ਪਿੰਡ ਨੂੰ ਅੱਜ ਤੱਕ ਮੁੱਖ ਸੜਕ ਤੋਂ ਪੱਕੀ ਸੜਕ ਨਸੀਬ ਨਹੀਂ ਹੋਈ, ਉੱਧਰ ਮਾਲੀਆ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਪਿੰਡ ਨੂੰ ਮਾਲ ਵਿਭਾਗ ਦੇ ’ਚ ਕੋਈ ਪੱਕਾ ਰਸਤਾ ਨਹੀਂ ਲੱਗਦਾ। ਇਹ ਕੱਚਾ ਰਸਤਾ ਲੋਕਾਂ ਦੀ ਮਲਕੀਅਤ ’ਚੋਂ ਹੋ ਕੇ ਜਾਂਦਾ ਹੈ। ਉੱਧਰ, ਪਿੰਡਾ ਵਾਸੀਆਂ ਦਾ ਕਹਿਣਾ ਹੈ ਕਿ ਅਸੀ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੇ ਆਗੂਆਂ ਨੂੰ ਅਪੀਲਾਂ ਦਲੀਲਾਂ ਕਰ ਕੇ ਹੰਭ ਚੁੱਕੇ ਹਾਂ। ਪਿੰਡ ਦੇ ਵਸਨੀਕ ਛੋਟੂ ਰਾਮ,ਸ਼ਾਮ ਲਾਲ, ਜੀਤ ਰਾਮ ਨੇ ਕਿਹਾ ਕਿ ਵੋਟਾਂ ਵੇਲੇ ਤਾਂ ਸਾਰੀਆ ਪਾਰਟੀਆਂ ਦੇ ਲੀਡਰ ਸਾਡੇ ਪੈਰੀਂ ਹੱਥ ਵੀ ਲਾਉਂਦੇ ਤੇ ਸੜਕ ਬਨਾਉਣ ਤੇ ਹੋਰ ਸਹੂਲਤਾਂ ਦਿਵਾਉਣ ਦੇ ਵਾਅਦੇ ਤਾਂ ਕਰ ਜਾਂਦੇ ਹਨ ਪਰ ਮੁੜ ਕੇ ਜਿਹੜਾ ਜਿੱਤ ਗਿਆ, ਉਹ ਮੁੜ ਕੇ ਇਸ ਪਿੰਡ ਪੈਰ ਨਹੀਂ ਧਰਦਾ।

Related Articles

Leave a Reply

Your email address will not be published. Required fields are marked *

Back to top button