National
UP ਦੀ ਔਰਤ ਨੇ ਤੇਲੰਗਾਨਾ ‘ਚ ਕੀਤਾ ਹੰਗਾਮਾ, ਰੇਲਵੇ ਟਰੈਕ ‘ਤੇ ਚਲਾਈ ਕਾਰ
15 ਰੇਲਗੱਡੀਆਂ ਨੂੰ ਕੀਤਾ ਗਿਐ ਡਾਇਵਰਟ

ਨਵੀਂ ਦਿੱਲੀ, 26 ਜੂਨ : ਤੇਲੰਗਾਨਾ ਦੇ ਰੰਗਾ ਰੈਡੀ ਜ਼ਿਲ੍ਹੇ ਵਿੱਚ ਰੇਲਵੇ ਟਰੈਕ ‘ਤੇ ਉੱਤਰ ਪ੍ਰਦੇਸ਼ ਦੀ ਇੱਕ ਔਰਤ ਦੀ ਕਾਰ ਚਲਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਔਰਤ ਦੀ ਇਸ ਗਲਤੀ ਕਾਰਨ ਰੇਲਵੇ ਵਿਭਾਗ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਰੇਲਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਕਈਆਂ ਨੂੰ ਡਾਇਵਰਟ ਕਰ ਦਿੱਤਾ ਗਿਆ। ਰੇਲਵੇ ਟਰੈਕ ‘ਤੇ ਇੱਕ ਔਰਤ ਦੀ ਕਾਰ ਚਲਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਸ਼ੰਕਰਪੱਲੀ ਦੇ ਨੇੜੇ ਵਾਪਰੀ। ਇਸ 13 ਸਕਿੰਟ ਦੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਰੇਲਵੇ ਟਰੈਕ ‘ਤੇ ਪੂਰੀ ਰਫ਼ਤਾਰ ਨਾਲ ਕੇਆਈਏ ਸੋਨੇਟ ਕਾਰ ਚਲਾ ਰਹੀ ਹੈ। ਇਸ ਮਾਮਲੇ ਨਾਲ ਸਬੰਧਤ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਥਾਨਕ ਨਿਵਾਸੀ, ਰੇਲਵੇ ਕਰਮਚਾਰੀ ਅਤੇ ਪੁਲਿਸ ਨੂੰ ਔਰਤ ਨੂੰ ਕਾਰ ਤੋਂ ਬਾਹਰ ਕੱਢਣ ਲਈ ਜੱਦੋ-ਜਹਿਦ ਕਰਦੇ ਦੇਖਿਆ ਜਾ ਸਕਦਾ ਹੈ।



