ਭਾਰਤ-ਪਾਕਿ ਦੇ ਰਿਸ਼ਤਿਆਂ ਦੀ ਕੁੜੱਤਣ ਕਾਰਨ ਵਪਾਰ ਤੇ ਰੁਜ਼ਗਾਰ ਥਮ੍ਹਿਆ
ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਨਹੀਂ ਸੁਧਰੇ ਹਾਲਾਤ

ਅਟਾਰੀ, 24 ਜੂਨ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਂਣ ਲਈ ਉਸ ਨਾਲ ਕਈ ਖੇਤਰਾਂ ’ਚ ਆਪਣੇ ਪੈਰ ਪਿੱਛੇ ਖਿੱਚ ਲਏ ਸਨ। ਇਥੋਂ ਤੱਕ ਕਿ ਇਸ ਦੌਰਾਨ ਭਾਰਤ ਵਲੋਂ ਅਪ੍ਰੈਸ਼ਨ ਸਿੰਧੂਰ ਵੀ ਚਲਾਈਆ ਗਿਆ, ਜਿਸ ਦਰਮਿਆਨ ਪਾਕਿ ’ਚ ਲੁਕੇ ਅੱਤਵਾਦੀਆਂ ਨੂੰ ਭਾਰਤ ਦੀਆਂ ਹਵਾਈ ਸੈਨਾ ਨੇ ਮਾਰ ਮੁਕਾਇਆ। ਆਖਰ ‘ਆਪ੍ਰੇਸ਼ਨ ਸਿੰਧੂਰ’ ਦੀ ਕਾਰਵਾਈ ਤੋਂ ਬਾਅਦ ਭਾਰਤ–ਪਾਕਿਸਤਾਨ ਦਰਮਿਆਨ ਜੰਗਬੰਦੀ ਹੋ ਗਈ ਸੀ। ਭਾਰਤ-ਪਾਕਿਸਤਾਨ ਵਪਾਰ ਵੀ ਪੁਲਵਾਮਾ ਹਮਲੇ ਤੋਂ ਬਾਅਦ ਬੰਦ ਹੋ ਗਿਆ ਸੀ। ਇਸੇ ਤਰ੍ਹਾਂ ਪਾਕਿਸਤਾਨ ਰਸਤੇ ਭਾਰਤ-ਅਫਗਾਨਿਸਾਨ ਦਾ ਵਪਾਰ ਪਹਿਲਗਾਮ ਅੱਤਵਾਦੀ ਹਮਲੇ ਦੀ ਭੇਟ ਚੜਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਦੇਸ਼ ’ਚ ਕਰੀਬ 150-200 ਦੇ ਕਰੀਬ ਅਫਾਨਿਸਤਾਨ ਤੋਂ ਭਾਰਤ ਨੂੰ ਆਉਂਣ ਵਾਲੇ ਡਰਾਈ ਫਰੂਟ ਦੇ ਟਰੱਕਾਂ ਨੂੰ ਰੋਕ ਕੇ ਰਖਿਆ ਸੀ ਤੇ ਜੰਗਬੰਦੀ ਤੋਂ ਬਾਅਦ ਇਨ੍ਹਾਂ ਟਰੱਕਾਂ ਨੂੰ ਭਾਰਤ ਆਉਂਣ ਦੀ ਇਜ਼ਾਜਤ ਦਿੱਤੀ ਸੀ, ਜਿਸ ਨਾਲ ਬੇਰੁਜ਼ਗਾਰ ਹੋਏ ਕੁਲੀਆਂ ਨੂੰ ਕਾਰੋਬਾਰ ਚੱਲਣ ਦੀ ਇਕ ਆਸ ਨਜ਼ਰ ਆਈ ਸੀ ਪਰ ਇਹ 150-200 ਟਰੱਕਾਂ ’ਤੇ ਹੀ ਸਿਮਟ ਕੇ ਰਹਿ ਗਈ। ਮੌਜੂਦਾ ਸਮੇਂ ’ਚ ਅਟਾਰੀ ਬਾਰਡਰ ’ਤੇ ਸਥਿਤ ਆਈਸੀਪੀ ’ਚ ਮਜ਼ਦੂਰੀ ਕਰਦੇ ਕੁਲੀ ਸ਼ਮਸ਼ੇਰ ਸਿੰਘ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਗਾਮ ਹਮਲੇ ਤੋਂ ਪਹਿਲਾ ਪਾਕਿਸਤਾਨ ਰਸਤੇ ਅਫਗਾਨਿਸਤਾਨ ਤੋਂ ਭਾਰਤ ਆਉਂਣ ਵਾਲੇ ਜੋ ਟਰੱਕ ਰੁਕੇ ਸਨ, ਉਹ ਹੀ ਭਾਰਤ ਆਏ ਹਨ। ਤਕਰੀਬਨ 13-14 ਦਿਨ ਤੋਂ ਫਿਰ ਅਫਗਾਸਿਤਾਨ ਨਾਲ ਵਪਾਰ ਰੁਕਿਆ ਹੋਇਆ ਹੈ ਤੇ ਕੁਲੀ ਫਿਰ ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀਆਂ ਤੇ ਵਪਾਰੀਆਂ ਦੀ ਵਪਾਰ ਨੂੰ ਲੈ ਕਿ ਗੱਲਬਾਤ ਜਾਰੀ ਹੈ ਅਤੇ ਆਸ ਹੈ ਕਿ ਆਉਂਣ ਵਾਲੇ ਦਿਨਾਂ ’ਚ ਪਾਕਿਸਤਾਨ ਰਸਤੇ ਭਾਰਤ-ਅਫਗਾਨਿਸਤਾਨ ਵਪਾਰ ਫਿਰ ਸ਼ੁਰੂ ਹੋ ਜਾਵੇਗਾ। ਅਟਾਰੀ ਬਾਰਡਰ ’ਤੇ ਸਥਿਤ ਜ਼ੀਰੋ ਲਾਈਨ ’ਤੇ ਭਾਰਤ-ਪਾਕਿਸਤਾਨ ਦਰਮਿਅਨ ਰੀਟਰੀਟ ਸੈਰਮਾਨੀ ਹੁੰਦੀ ਹੈ, ਉਥੇ ਵੀ ਭਾਰਤ ਨੇ ਪਾਕਿਸਤਾਨ ਨਾਲ ਆਪਣੇ ਰਿਸ਼ੇਤਿਆਂ ਨੂੰ ਤੋੜਦਿਆ ਜ਼ੀਰੋ ਲਾਈਨ ਦੇ ਗੇਟ ਰੀਟਰੀਟ ਸੈਰਮਾਨੀ ਸਮੇਂ ਵੀ ਰੱਖਿਆ ਜਾਂਦਾ ਹੈ ਤੇ ਸੀਮਾ ਸੁਰੱਖਿਆ ਬਲ ਤੇ ਪਾਕਿ ਰੇਜ਼ਰਜ਼ ਦਰਮਿਅਨ ਦੋਸਤੀ ਦਾ ਹੱਥ ਮਿਲਾਉਂਣਾ ਵੀ ਬੰਦ ਕਰ ਦਿੱਤਾ ਹੈ। ਭਾਵੇਂ ਜੰਗ ਨਹੀਂ ਹੋਈ ਪਰ ਇਹ ਕੁੜੱਤਣ ਲਗਾਤਾਰ ਜਾਰੀ ਹੈ। ਭਾਰਤ ਵਲੋਂ ਗੇਟ ਹਾਲੇ ਵੀ ਬੰਦ ਰੱਖੇ ਜਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸੇ ਗੇਟ ਰਸਤੇ ਭਾਰਤ-ਪਾਕਿਸਤਾਨ ਦਰਮਿਅਨ ਇਕ-ਦੂਜੇ ਦੇ ਦੇਸ਼ ’ਚ ਯਾਤਰੀਆਂ ਦਾ ਆਉਂਣਾ-ਜਾਣਾ ਵੀ ਬੰਦ ਹੈ। ਮਈ ਅਤੇ ਜੂਨ ਵਿਚ ਜਾਣ ਵਾਲੇ ਧਾਰਮਿਕ ਯਾਤਰਾ ਲਈ ਜਥੇ ਵੀ ਨਹੀਂ ਜਾ ਸਕੇ।



