Punjab
ਗੁਰੂਦੁਆਰਾ ਹਾਅ-ਦਾ ਨਾਅਰਾ : ਸਿੱਖ-ਮੁਸਲਿਮ ਏਕਤਾ ਦੀ ਮਿਸਾਲ, ਇਤਿਹਾਸਿਕ ਵਿਰਾਸਤ ਸਥਾਨ ਵਜੋਂ ਮਾਨਤਾ ਦੇਣ ਦੀ ਮੰਗ

ਮਾਲੇਰਕੋਟਲਾ, 16 ਜੂਨ : ਮਾਲੇਰਕੋਟਲਾ ’ਚ ਸਥਿਤ ਗੁਰੂਦੁਆਰਾ ਸਾਹਿਬ ਹਾਅ-ਦਾ-ਨਾਅਰਾ ਸਿੱਖ ਇਤਿਹਾਸ ’ਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਇਹ ਗੁਰਦੁਆਰਾ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਉਸ ਮਹਾਨ ਕੁਰਬਾਨੀ ਤੇ ਨਿਆਂ ਦੀ ਆਵਾਜ਼ ਦੀ ਯਾਦ ’ਚ ਬਣਾਇਆ ਗਿਆ ਸੀ, ਜੋ ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ, ਦੀ ਸ਼ਹਾਦਤ ਸਮੇਂ ਉਠਾਈ ਸੀ।



