Punjab

ਫਾਜ਼ਿਲਕਾ ਪੁਲਿਸ ਨੇ ਕਤਲ ਦੇ ਕੇਸ ਨੂੰ ਸਿਰਫ ਡੇਢ ਘੰਟੇ ਦੇ ਵਿਚ ਸੁਲਝਾਇਆ

ਸੀਡ ਫਾਰਮ ਅਬੋਹਰ ਵਿਖੇ ਕੁਲਦੀਪ ਸਿੰਘ ਉਰਫ਼ ਦੀਪੂ ਦੇ ਕਤਲ ਦੇ ਤਿੰਨੋ ਦੋਸ਼ੀਆਨ ਨੂੰ ਕੀਤਾ ਗ੍ਰਿਫ਼ਤਾਰ

ਫ਼ਾਜ਼ਿਲਕਾ, 13 ਜੂਨ 2025- ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ–ਨਿਰਦੇਸ਼ਾਂ ਅਤੇ ਸ੍ਰੀ ਗੁਰਮੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਫ਼ਾਜ਼ਿਲਕਾ ਦੀ ਅਗਵਾਈ ਹੇਠ ਫ਼ਾਜ਼ਿਲਕਾ ਪੁਲਿਸ ਵੱਲੋਂ ਜ਼ਿਲ੍ਹੇ ਨੂੰ ਕਿਸੇ ਵੀ ਤਰ੍ਹਾਂ ਦੇ ਜ਼ੁਰਮ ਤੋਂ ਰਹਿਤ ਬਣਾਉਣ ਲਈ ਅਤੇ ਕਿਸੇ ਵੀ ਦੋਸ਼ੀ ਨੂੰ ਉਸਦੇ ਅੰਜ਼ਾਮ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।  ਅੱਜ ਥਾਣਾ ਸਿਟੀ-1 ਅਬੋਹਰ ਵਿਖੇ ਦੁਪਹਿਰ ਵਕਤ ਕਰੀਬ 1:23 ਵਜੇ ਇਤਲਾਹ ਮਿਲੀ ਸੀ ਕਿ ਕੁਲਦੀਪ ਸਿੰਘ ਉਰਫ ਦੀਪੂ ਪੁੱਤਰ ਜੀਤ ਸਿੰਘ ਵਾਸੀ ਗਲੀ ਨੰਬਰ 2/3 ਜੰਮੂ ਬਸਤੀ ਅਬੋਹਰ ਦਾ ਕਤਲ ਹੋ ਗਿਆ ਹੈ। ਕੁਲਦੀਪ ਸਿੰਘ ਦੀ ਸ਼ਾਦੀ 14 ਸਾਲ ਪਹਿਲਾਂ ਸ਼ਿਮਲਾ ਰਾਣੀ ਪੁੱਤਰੀ ਕੁੰਦਨ ਸਿੰਘ ਵਾਸੀ ਟਾਹਲੀ ਵਾਲਾ ਨੇੜੇ ਘੁਬਾਇਆ ਨਾਲ ਹੋਈ ਸੀ, ਜਿੰਨ੍ਹਾਂ ਦੇ 02 ਬੱਚੇ ਹਨ। ਸ਼ਿਮਲਾ ਰਾਣੀ ਨਾਲ ਰਾਮ ਸਿੰਘ ਉਰਫ ਰਾਮੂ ਵਾਸੀ ਚੱਕ ਰਾਧੇ ਵਾਲਾ ਨਾਲ ਨਾਜਾਇਜ਼ ਸਬੰਧੀ ਸੀ, ਜਿਸ ਕਰਕੇ ਅਕਸਰ ਹੀ ਘਰ ਵਿਚ ਦੋਨਾਂ ਪਤੀ ਪਤਨੀ ਦਾ ਆਪਸ ਵਿਚ ਲੜ੍ਹਾਈ ਝਗੜ੍ਹਾ ਰਹਿੰਦਾ ਸੀ।  ਮਿਤੀ 12.06.2025 ਰਾਤ ਵਕਤ ਕਰੀਬ 08 ਵਜੇ ਕੁਲਦੀਪ ਸਿੰਘ ਆਪਣੀ ਮਾਤਾ ਸੰਤੋ ਬਾਈ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਕੰਮਕਾਰ ਲਈ ਸ਼ਹਿਰ ਜਾ ਰਿਹਾ ਹੈ, ਪਰੰਤੂ ਰਾਤ ਤੱਕ ਘਰ ਵਾਪਸ ਨਾ ਆਇਆ, ਜਿਸਦੀ ਲਾਸ਼ ਮਿਤੀ 13.06.2025 ਨੂੰ ਗੁਰੂ ਕ੍ਰਿਪਾ ਆਸ਼ਰਮ ਦੇ ਨਜ਼ਦੀਕ ਸਾਹਮਣੇ ਗਲੀ ਵਿਚ ਪਈ ਮਿਲੀ ਸੀ। ਮ੍ਰਿਤਕ ਦੀ ਮਾਤਾ ਸੰਤੋ ਬਾਈ ਦੇ ਬਿਆਨ ਤੇ ਸ਼ਿਮਲਾ ਰਾਣੀ ਪਤਨੀ ਕੁਲਦੀਪ ਸਿੰਘ ਉਰਫ ਦੀਪੂ (ਮ੍ਰਿਤਕ) ਵਾਸੀ ਗਲੀ ਨੰਬਰ 03, ਜੰਮੂ ਬਸਤੀ ਅਤੇ ਰਾਮ ਕੁਮਾਰ ਉਰਫ ਰਾਮੂ ਪੁੱਤਰ ਹਰੀ ਚੰਦ ਵਾਸੀ ਚੱਕ ਰਾਧੇ ਵਾਲਾ ਦੇ ਖ਼ਿਲਾਫ਼ ਮੁਕੱਦਮਾ ਦਰਜ ਹੋਇਆ। ਮੁਕੱਦਮਾਂ ਦੀ ਤਫਤੀਸ਼ ਦੌਰਾਨ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-1 ਅਬੋਹਰ ਨੇ ਬਹੁਤ ਹੀ ਤਕਨੀਕੀ ਢੰਗ ਨਾਲ ਮੁਕੱਦਮਾਂ ਦੇ ਦੋਨੋ ਦੋਸ਼ੀਆਨ ਸ਼ਿਮਲਾ ਰਾਣੀ ਅਤੇ ਰਾਮ ਕੁਮਾਰ ਉਰਫ ਰਾਮੂ ਨੂੰ 1-1/2 (ਡੇਢ) ਘੰਟੇ ਦੇ ਵਿਚ-ਵਿਚ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਮਲਾ ਰਾਣੀ ਅਤੇ ਰਾਮ ਕੁਮਾਰ ਉਰਫ ਰਾਮੂ ਨੇ ਸਾਜ਼ਿਸ਼ ਤਹਿਤ ਰਿੰਕੂ ਉਰਫ ਕਾਲੂ ਪੁੱਤਰ ਪੁੱਤਰ ਰਮੇਸ਼ਵਰ ਵਾਸੀ ਬੁਰਜ ਮੁਹਾਰ ਨਾਲ ਮਿਲ ਕੇ ਕੁਲਦੀਪ ਸਿੰਘ ਦਾ ਕਤਲ ਕੀਤਾ ਹੈ। ਰਿੰਕੂ ਉਰਫ ਕਾਲੂ ਨੂੰ ਵੀ ਮੁਕੱਦਮਾਂ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।  ਫ਼ਾਜ਼ਿਲਕਾ ਪੁਲਿਸ ਨੇ ਇਕ ਕਤਲ ਦੇ ਕੇਸ ਵਿਚ ਬੜੀ ਹੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਈ ਹੈ ਅਤੇ ਸਾਰੇ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਕੇ ਆਮ ਪਬਲਿਕ ਨੂੰ ਭਰੋਸਾ ਦਿਵਾਇਆ ਹੈ ਕਿ ਕਿਸੇ ਵੀ ਮੁਜਰਿਮ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਉਸ ਮੁਜਰਿਮ ਵੱਲੋ ਕੀਤੇ ਜੁਰਮ ਲਈ ਵੱਧ ਤੋ ਵੱਧ ਸਜ਼ਾ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button