Punjab

ਮਾਈਕ ਫੈਸਲ ਵਿੱਚ ਛੋਟੇ ਛੋਟੇ ਬੱਚਿਆਂ ਨੇ ਕੀਤਾ ਆਪਣੇ ਹੁਨਰ ਦਾ ਪ੍ਰਦਰਸ਼ਨ 

ਗੁਰਦਾਸਪੁਰ ,11 ਜੂਨ 2025 : ਦਾ ਐਕਸੀਲੈਂਸ ਸਕਿਲ ਸਕੂਲ ਵੱਲੋਂ ਇੱਕ ਸਥਾਨਕ  ਹੋਟਲ ਵਿੱਚ ਮਾਈਕ ਫੈਸਟ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮੰਚ ਤੇ ਆਪਣੇ ਦਾ ਪ੍ਰਦਰਸ਼ਨ ਕੀਤਾ । ਫੈਸਟ ਦਾ ਉਦੇਸ਼ ਬੱਚਿਆਂ ਵਿੱਚ ਮੁਕਾਬਲੇ ਅਤੇ ਆਪਣੇ ਹੁਨਰ ਦੇ ਪ੍ਰਦਰਸ਼ਨ ਦੀ ਭਾਵਨਾ ਮਜਬੂਤ ਕਰਨਾ ਅਤੇ ਆਪਣੀਆਂ ਕਮੀਆਂ ਨੂੰ ਸਵੀਕਾਰ ਕੇ ਉਹਨਾਂ ਨੂੰ ਖੁਦ ਦੂਰ ਕਰਨ ਦੀ ਕੋਸ਼ਿਸ਼ ਕਰਨਾ ਸੀ । ਇਸ ਦੌਰਾਨ ਬੱਚਿਆਂ ਨੇ ਆਪਣੀ ਬੋਲਣ, ਨੱਚਣ ਅਤੇ ਗਾਉਣ ਦੀ ਪ੍ਰਤਿਭਾ ਦਾ ਵੀ ਭਰਪੂਰ ਪ੍ਰਦਰਸ਼ਨ ਕੀਤਾ।  ਫੈਸਟ ਵਿੱਚ ਗੁਰਦਾਸਪੁਰ ਪਬਲਿਕ ਸਕੂਲ ਦੇ ਵਿਦਿਆਰਥੀ ਆਰਵ ਸਾਈ ਗੁਪਤਾ ਦੀ ‘ਟਾੱਕ’ ਵਧੇਰੇ ਸਰਾਹੀ ਗਈ ਜਿਸ ਨੇ ਆਪਣੇ ਕਦ ਤੇ ਸਿਹਤ ਨੂੰ ਲੈ ਕੇ ਮਜਾਕ ਕਰਨ ਵਾਲਿਆਂ ਦੀ ਖੂਬ ਖਿੱਲੀ ਉਡਾਈ ਅਤੇ ਨਾਲ ਹੀ ਕਿਹਾ ਕਿ ਲੋਕਾਂ ਦੀਆਂ ਟਿਚਕਰਾਂ ਉਸ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀਆਂ ਹਨ ਅਤੇ ਉਸਨੂੰ ਕੁਝ ਵੱਖਰਾ ਕਰ ਦਿਖਾਉਣ ਲਈ ਪ੍ਰੇਰਿਤ ਕਰਦੀਆਂ ਹਨ। ਉੱਥੇ ਹੀ ਦਾ ਐਕਸੀਲੈਂਸ ਸਕਿਲ ਸਕੂਲ ਦੀ ਡਾਇਰੈਕਟਰ ਸ਼ੀਤਲ ਗੁਪਤਾ ਨੇ ਕਿਹਾ ਕਿ ਸਕੂਲ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 20 ਸਾਲ ਦੇ ਨੌਜਵਾਨਾਂ ਤੱਕ ਨੂੰ ਬੋਲਣ ਚਾਲਣ, ਆਪਣੇ ਅੰਦਰ ਲੁਕੇ ਹੁਨਰ ਦਾ ਖੁੱਲ ਕੇ ਪ੍ਰਦਰਸ਼ਨ ਕਰਨ ਤੇ ਉਹਨਾਂ ਨੂੰ ਬਿਨਾਂ ਕਨਫਿਊਜ਼ ਹੋਏ ਲੋਕਾਂ ਦੇ ਸਮੂਹ ਦਾ ਸਾਹਮਣਾ ਕਰਨ  ਲਈ ਤਿਆਰ ਕੀਤਾ ਜਾਂਦਾ ਹੈ।

Related Articles

Leave a Reply

Your email address will not be published. Required fields are marked *

Back to top button