Punjab

14 ਦਿਨਾਂ ’ਚ ਸੂਬੇ ਅੰਦਰ 17,897 ਏਕੜ ‘ਚ ਹੋਈ ਝੋਨੇ ਦੀ ਸਿੱਧੀ ਬਿਜਾਈ

5 ਲੱਖ ਏਕੜ ਰਕਬੇ 'ਚ ਸਿੱਧੀ ਬਿਜਾਈ ਦਾ ਹੈ ਟੀਚਾ

ਬਠਿੰਡਾ, 29 ਮਈ- ਪੰਜਾਬ ਅੰਦਰ ਜਮੀਨ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰ ਰਹੀ ਹੈ। ਸਿੱਧੀ ਬਿਜਾਈ ਸ਼ੁਰੂ ਹੋਣ ਦੇ 14 ਦਿਨਾਂ ਵਿਚ ਅਜੇ ਤਕ ਸੂਬੇ ਅੰਦਰ 1730 ਕਿਸਾਨਾਂ ਨੇ 17 ਹਜ਼ਾਰ 897 ਏਕੜ ਰਕਬੇ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਜਦੋਂ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ 5 ਲੱਖ ਏਕੜ ਰਕਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਮਿਥਿਆ ਹੈ। ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਉਤਸ਼ਾਹਿਤ ਰਾਸ਼ੀ ਦੇ ਰਹੀ ਹੈ। ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਪ੍ਰਤੀ ਏਕੜ ਦੀ ਉਤਸ਼ਾਹਿਤ ਰਾਸ਼ੀ ਦਿੱਤੀ ਜਾਣੀ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਝੋਨੇ ਦੀ ਸਭ ਤੋਂ ਵੱਧ ਬਿਜਾਈ ਫਾਜ਼ਿਲਕਾ ਜ਼ਿਲ੍ਹੇ ਅੰਦਰ ਹੋ ਰਹੀ ਹੈ। ਸਾਲ 2024 ਵਿੱਚ ਸੂਬੇ ਅੰਦਰ 24 ਹਜਾਰ 455 ਕਿਸਾਨਾਂ ਨੇ 2 ਲੱਖ 53 ਹਜਾਰ 353 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਪੰਜਾਬ ਸਰਕਾਰ ਨੇ ਉਸ ਵੇਲੇ ਕਿਸਾਨਾਂ ਨੂੰ 27.85 ਕਰੋੜ ਰੁਪਏ ਦੀ ਉਤਸ਼ਾਹਿਤ ਰਾਸ਼ੀ ਜਾਰੀ ਕੀਤੀ ਸੀ। ਇਸ ਸਾਲ ਫਾਜਿਲਕਾ ਵਿੱਚ ਸਭ ਤੋਂ ਵੱਧ 78 ਹਜ਼ਾਰ 541 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ ਜਦੋਂ ਕਿ ਸਭ ਤੋਂ ਘੱਟ 232 ਏਕੜ ਰਕਬੇ ਵਿੱਚ ਰੋਪੜ ਅੰਦਰ ਸਿੱਧੀ ਬਿਜਾਈ ਹੋਈ ਸੀ। ਇਸ ਤਰ੍ਹਾਂ ਹੀ ਸਾਲ 2023 ਵਿੱਚ ਸੂਬੇ ਦੇ 19 ਹਜ਼ਾਰ 223 ਕਿਸਾਨਾਂ ਨੇ 1 ਲੱਖ 72 ਲੱਖ 826 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਇਸ ਸਾਲ ਵੀ ਸਭ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਫ਼ਿਰ ਫਾਜ਼ਿਲਕਾ ਜ਼ਿਲ੍ਹੇ ਅੰਦਰ 48 ਹਜ਼ਾਰ 386 ਏਕੜ ਰਕਬੇ ਵਿੱਚ ਹੋਈ ਸੀ, ਜਦੋਂ ਕਿ ਸਭ ਤੋਂ ਘੱਟ ਰੋਪੜ ਵਿੱਚ 358.16 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਇਸ ਸਾਲ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 19.54 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ। ਇਸ ਤਰ੍ਹਾਂ ਸਾਲ 2022 ਵਿੱਚ ਪੰਜਾਬ ਅੰਦਰ 35 ਹਜ਼ਾਰ 836 ਕਿਸਾਨਾਂ ਨੇ 2 ਲੱਖ 12 ਹਜ਼ਾਰ 355 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਇਸ ਸਾਲ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਾ ਫਾਜ਼ਿਲਕਾ ਜ਼ਿਲ੍ਹਾ ਸੀ, ਜਿੱਥੇ 40 ਹਜ਼ਾਰ 948 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ ਜਦੋਂ ਕਿ ਸਭ ਤੋਂ ਘੱਟ ਪਠਾਨਕੋਟ ਵਿੱਚ 615.85 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਪੰਜਾਬ ਸਰਕਾਰ ਨੇ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 25.23 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ। ਇਸ ਵਾਰ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਜਾਈ ਲਈ 5 ਲੱਖ ਏਕੜ ਦਾ ਟੀਚਾ ਮਿਥਿਆ ਹੈ ਜਿਸ ਨੂੰ ਪੂਰਾ ਕਰਨ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਖੁਦ ਯਤਨ ਕਰ ਰਹੇ ਹਨ।

25 ਫੀਸਦੀ ਹੁੰਦੀ ਹੈ ਪਾਣੀ ਦੀ ਬੱਚਤ

Related Articles

Leave a Reply

Your email address will not be published. Required fields are marked *

Back to top button