Punjab

ਗ਼ੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਹੇਠ 11 ਟਿੱਪਰ, 2 ਪੋਕਲੇਨ ਮਸ਼ੀਨਾਂ, ਇਕ ਟ੍ਰੇਲਰ ਸਣੇ 7 ਡਰਾਈਵਰਾਂ ਤੇ ਇਕ ਸਹਾਇਕ ਕਾਬੂ

ਪਠਾਨਕੋਟ, 7 ਜੂਨ :  ਮਾਈਨਿੰਗ ਵਿਭਾਗ ਤੇ ਪੁਲਿਸ ਨੇ ਗੁਗਰਾਂ ਕਰੱਸ਼ਰ ਨੇੜੇ ਰਾਵੀ ਨਦੀ ’ਚ ਚੈਕਿੰਗ ਦੌਰਾਨ ਮੌਕੇ ਤੇ 11 ਟਿੱਪਰ, 2 ਪੋਕਲੇਨ ਮਸ਼ੀਨਾਂ, ਇਕ ਟ੍ਰੇਲਰ ਸਮੇਤ ਸੱਤ ਡਰਾਈਵਰਾਂ ਤੇ ਇਕ ਸਹਾਇਕ ਨੂੰ ਗ੍ਰਿਫ਼ਤਾਰ ਕੀਤਾ। ਜਦਕਿ ਬਾਕੀ ਵਾਹਨਾਂ ਦੇ ਡਰਾਈਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜ ਗਏ। ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਨੂੰ ਇਕ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਗੁੱਗਰਾ ਕਰੱਸ਼ਰ ਨੇੜੇ ਰਾਵੀ ਨਦੀ ’ਚ ਗ਼ੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਮਾਈਨਿੰਗ ਵਿਭਾਗ ਨੇ ਨਰੋਟ ਜੈਮਲ ਸਿੰਘ ਪੁਲਿਸ ਨੂੰ ਸੂਚਿਤ ਕੀਤਾ। ਏਐੱਸਆਈ ਮੁਨੀਸ਼ ਕੁਮਾਰ ਦੀ ਅਗਵਾਈ ’ਚ ਇਕ ਪੁਲਿਸ ਟੀਮ ਤੇ ਕਠੂਆ ਸਬ-ਡਵੀਜ਼ਨ ਤੋਂ ਮਾਈਨਿੰਗ ਵਿਭਾਗ ਦੇ ਜੇਈ ਮਾਈਨਿੰਗ ਇੰਸਪੈਕਟਰ, ਮਲਿਕਪੁਰ ਤੋਂ ਸੰਦੀਪ ਸਿੰਘ ਸਮੇਤ ਬੱਸ ਸਟੈਂਡ ਨਰੋਟ ਜੈਮਲ ਸਿੰਘ ਵਿਖੇ ਇਕੱਠੇ ਹੋਏ। ਜਾਣਕਾਰੀ ਦੇ ਆਧਾਰ ਤੇ ਮਾਈਨਿੰਗ ਵਿਭਾਗ ਤੇ ਪੁਲਿਸ ਨੇ ਗੁਗਰਾ ਕਰੱਸ਼ਰਾਂ ਨੇੜੇ ਰਾਵੀ ਨਦੀ ’ਚ ਚੈਕਿੰਗ ਕੀਤੀ। ਟੀਮ ਨੇ ਮੌਕੇ ਤੇ 11 ਟਿੱਪਰ, 2 ਪੋਕਲੇਨ ਮਸ਼ੀਨਾਂ, ਇਕ ਟ੍ਰੇਲਰ ਸਮੇਤ 7 ਡਰਾਈਵਰਾਂ ਤੇ ਇਕ ਸਹਾਇਕ ਨੂੰ ਗ੍ਰਿਫ਼ਤਾਰ ਕੀਤਾ। ਜਦਕਿ ਬਾਕੀ ਵਾਹਨਾਂ ਦੇ ਡਰਾਈਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜ ਗਏ। ਜਦੋਂ ਪੁਲਿਸ ਵੱਲੋਂ ਫੜੇ ਗਏ ਡਰਾਈਵਰਾਂ ਤੇ ਸਹਾਇਕਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਜੈ ਗੁੱਗਾ ਵੀਰ ਸਟੋਨ ਕਰੱਸ਼ਰ ਗੁਗਰਾ ਦੇ ਕਰਮਚਾਰੀ ਸਨ। ਉਹ ਉਨ੍ਹਾਂ ਦੇ ਨਿਰਦੇਸ਼ਾਂ ਤੇ ਇਹ ਗ਼ੈਰ-ਕਾਨੂੰਨੀ ਮਾਈਨਿੰਗ ਕਰ ਰਹੇ ਸਨ। ਟੀਮ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਮਸ਼ੀਨਰੀ ਦੇ ਨੇੜੇ ਨੰਬਰ 3 ਅੰਦਰੂਨੀ ਰੈਗੂਲਰ ਸ਼ਕਲ ਤੇ ਤਾਜ਼ਾ ਟੋਏ ਦੀ ਸਥਿਤੀ ਮਿਲੀ ਹੈ। ਜਿਸ ’ਚ ਲਗਪਗ 1,58,424 ਸੀਐੱਫਟੀ ਆਰਬੀਐੱਮ ਕੱਢਿਆ ਹੋਇਆ ਪਾਇਆ ਗਿਆ। ਜੋ ਕਿ ਗ਼ੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਹੈ। ਮਾਈਨਿੰਗ ਵਿਭਾਗ ਨੇ ਪੁਲਿਸ ਨੂੰ ਲਿਖਿਆ ਹੈ ਕਿ ਉਕਤ ਡਰਾਈਵਰਾਂ, ਮੌਕੇ ਤੋਂ ਭੱਜਣ ਵਾਲੇ ਅਣਪਛਾਤੇ ਡਰਾਈਵਰਾਂ, ਕਰੱਸ਼ਰ ਮਾਲਕਾਂ, ਜ਼ਮੀਨ ਮਾਲਕਾਂ ਵਿਰੁੱਧ ਮਾਈਨਿੰਗ ਚੋਰੀ ਦੀ ਧਾਰਾ ਤਹਿਤ ਕਾਰਵਾਈ ਕੀਤੀ ਜਾਵੇ। ਨਰੋਟ ਜੈਮਲ ਸਿੰਘ ਥਾਣੇ ’ਚ ਪਿੰਡ ਗਵਾਰਾ ਕੋਟਲੀ ਸੂਰਤ ਮੱਲੀਆਂ ਬਟਾਲਾ ਵਾਸੀ ਹਰਦੀਪ ਸਿੰਘ, ਪਿੰਡ ਉਪਰ ਨੌਸ਼ਹਿਰਾ ਮੱਝਾ ਸਿੰਘ ਬਟਾਲਾ ਵਾਸੀ ਗੁਰਦੀਪ, ਜੰਮੂ-ਕਸ਼ਮੀਰ ਊਧਮਪੁਰ ਦੇ ਰਾਮਨਗਰ ਵਾਸੀ ਪਵਨ ਕੁਮਾਰ, ਜੰਮੂ-ਕਸ਼ਮੀਰ ਦੇ ਰਾਜਬਾਗ ਢੋਲੀਆ ਜੱਟਾ ਵਾਸੀ ਸੰਦੀਪ ਸਿੰਘ, ਜੰਮੂ-ਕਸ਼ਮੀਰ ਦੇ ਸਲਾਲਪੁਰ ਵਾਸੀ ਸੰਜੇ ਕੁਮਾਰ, ਪਹਾੜਪੁਰ ਵਾਸੀ ਸੁਨੀਲ ਸਿੰਘ, ਨਰੋਟ ਜੈਮਲ ਸਿੰਘ ਦੇ ਪਿੰਡ ਦਤਿਆਲ ਵਾਸੀ ਨਵਨੀਤ ਸਿੰਘ, ਸੁਜਾਨਪੁਰ ਦੇ ਪਿੰਡ ਅਜੀਜਪੁਰ ਵਾਸੀ ਰਾਕੇਸ਼ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗ਼ੈਰ-ਕਾਨੂੰਨੀ ਮਾਈਨਿੰਗ ’ਚ ਸ਼ਾਮਲ ਲੋਕਾਂ ਤੇ ਹੋਰ ਦੋਸ਼ੀਆਂ ਨੂੰ ਜਲਦੀ ਟਰੇਸ ਕਰ ਕੇ ਨਾਮਜ਼ਦ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਦੋਸ਼ੀਆਂ ਤੋਂ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ। ਪੁੱਛਗਿੱਛ ਦੇ ਆਧਾਰ ਤੇ ਹੋਰ ਜ਼ਿੰਮੇਵਾਰ ਦੋਸ਼ੀਆਂ ਨੂੰ ਵੀ ਕਾਨੂੰਨ ਦੇ ਦਾਇਰੇ ’ਚ ਲਿਆਂਦਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਕਿਸੇ ਵੀ ਹਾਲਤ ’ਚ ਗ਼ੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button