
ਬਾਲ ਕਿਸ਼ਨ
ਮੋਗਾ, 7 ਜੂਨ : ਇਤਿਹਾਸਕ ਪਿੰਡ ਪੱਤੋ ਹੀਰਾ ਸਿੰਘ ‘ਚ ਇਕ ਘਰ ‘ਚੋਂ ਨੌਜਵਾਨ ਦੀ ਗਲੀ ਸੜੀ ਲਾਸ਼ ਮਿਲਣ ‘ਤੇ ਦਹਿਸ਼ਤ ਦਾ ਮਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਸਵੇਰ ਪਿੰਡ ਪੱਤੋ ਹੀਰਾ ਸਿੰਘ ਦੇ ਇਕ ਘਰ ‘ਚੋਂ 38 ਸਾਲ ਦੇ ਨੌਜਵਾਨ ਅਮਨਦੀਪ ਸਿੰਘ ਲਾਸ਼ ਮਿਲੀ ਹੈ। ਇਸ ਲਾਸ਼ ਦਾ ਉਸ ਸਮੇਂ ਪਤਾ ਲੱੱਗਾ ਜਦੋ ਗੁਆਂਢ ‘ਚ ਬਦਬੂ ਆ ਰਹੀ ਸੀ। ਇਕੱਠੇ ਲੋਕਾਂ ਨੇ ਜਦੋਂ ਬੰਦ ਪਏ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਨੌਜਵਾਨ ਦੀ ਲਾਸ਼ ਗਲ ਚੁੱਕੀ ਸੀ। ਇਹ ਵੀ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਇਸ ਨੂੰ ਲੋਕ ਕਤਲ ਦੀ ਨਿਗ੍ਹਾ ਨਾਲ ਵੀ ਦੇਖ ਰਹੇ ਹਨ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਜਾਂਚ ਕਰ ਰਹੀ ਹੈ।



