Punjab

ਇੱਟਾਂ-ਰੌੜੇ ਮਾਰਨ ਵਾਲੇ ਲੋਕਾਂ ’ਤੇ ਕਰਾਸ ਪਰਚਾ ਦਰਜ, ਪਿੰਡ ਅੰਦਰ ਅਮਨ-ਸ਼ਾਂਤੀ ਲਈ ਪੁਲਿਸ ਤਾਇਨਾਤ

ਦਿੜ੍ਹਬਾ, 18 ਫਰਵਰੀ- ਪਿੰਡ ਬਘਰੌਲ ਅੰਦਰ ਡਾ. ਭੀਮ ਰਾਓ ਅੰਬੇਦਕਰ ਦੀ ਬੁੱਤ ਦੀ ਜਗ੍ਹਾ ਨੂੰ ਲੈ ਕੇ ਐਤਵਾਰ ਨੂੰ ਦੋ ਧਿਰਾਂ ਅੰਦਰ ਹੋਈ ਲੜਾਈ ’ਚ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਨਾਂ ਧਿਰਾਂ ਦੇ ਬਿਆਨਾ ’ਤੇ ਕਰਾਸ ਪਰਚਾ ਦਰਜ ਕਰ ਦਿੱਤੈ ਹੈ। ਮੁੱਖ ਥਾਣਾ ਅਫ਼ਸਰ ਦਿੜ੍ਹਬਾ ਕਮਲਦੀਪ ਸਿੰਘ ਨੇ ਕਿਹਾ ਕਿ ਪਿੰਡ ਦੀ ਸਰਪੰਚ ਬਲਜਿੰਦਰ ਕੌਰ ਦੇ ਪਤੀ ਗੁਰਸੇਵਕ ਸਿੰਘ ਕਿਹਾ ਕਿ ਉਸ ਘਰਵਾਲੀ ਪਿੰਡ ਦੀ ਮੌਜੂਦਾ ਸਰਪੰਚ ਹੈ ਤੇ ਉਹ ਪਿੰਡ ਦੇ ਸਾਝੇ ਕੰਮ ਦੀ ਦੇਖਭਾਲ ਕਰਦਾ ਹਾਂ। ਪਿੰਡ ਦੀ ਪੰਚਾਇਤ ਦੁਆਰਾ ਪਾਸ ਕੀਤੇ ਮਤੇ ਅਨੁਸਾਰ ਬਘਰੋਲ ਵਿਖੇ ਡਾ. ਭੀਮ ਰਾਓ ਅੰਬੇਦਕਰ ਸਾਹਿਬ ਦਾ ਬੁੱਤ ਲਗਾ ਰਹੇ ਸੀ ਕੰਮ ਅਰਾਮ ਨਾਲ ਚਲ ਰਿਹਾ ਸੀ ਪਰ ਵਿਰੋਧੀ ਧਿਰ ਦੇ ਹਰਬੰਸ ਸਿੰਘ, ਗੁਲਾਬ ਸਿੰਘ ਪੁੱਤਰਾਨ ਮਹਿੰਦਰ ਸਿੰਘ, ਬੀਰਬਲ ਸਿੰਘ ਪੁੱਤਰ ਖਜਾਨ ਸਿੰਘ, ਸਰਬਜੀਤ ਕੌਰ ਪਤਨੀ ਜਸਵੀਰ ਸਿੰਘ, ਰਾਜਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ, ਰਾਜਵਿੰਦਰ ਕੋਰ ਪਤਨੀ ਕੁਲਵੰਤ ਸਿੰਘ, ਮੀਨੁ ਪਤਨੀ ਜਸਵੀਰ ਸਿੰਘ, ਰਾਜਵਿੰਦਰ ਕੌਰ ਪਤਨੀ ਗੁਰਪਿਆਰ ਸਿੰਘ, ਗੁਰਬਖ਼ਸੀਸ ਦੀ ਪਤਨੀ, ਸੈਪੀ ਦੀ ਪਤਨੀ ਤੇ 7-8 ਨਾਮਲੂਮ ਵਿਅਕਤੀ ਅਤੇ ਔਰਤਾਂ ਨੇ ਆ ਕੇ ਬੁੱਤ ਲਗਾਉਣ ਤੋਂ ਰੋਕਣ ਲੱਗੇ ਇਸ ਦੇ ਨਾਲ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਕਰਨ ਲੱਗੇ। ਇਸ ਦੌਰਾਨ ਉਕਤ ਵਿਅਕਤੀਆਂ ਨੇ ਘੇਰ ਕੇ ਇੱਟਾਂ-ਰੋੜੇ ਮਾਰੇ ਅਤੇ ਧੱਕਾ ਮੁੱਕੀ ਵੀ ਕੀਤਾ, ਜਿਸ ਨਾਲ ਕਈਆਂ ਦੇ ਸੱਟਾਂ ਮਾਰੀਆਂ ।ਉਨਾਂ ਦੋਸ਼ ਲਾਇਆ ਕਿ ਇਹ ਸਭ ਹਰਤਾਰ ਸਿੰਘ ਉਰਫ਼ ਤਾਰੀ, ਅਮਨਦੀਪ ਸਿੰਘ ਪੁੱਤਰ ਲਾਭ ਸਿੰਘ ਤੇ ਸੁਖਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵੱਲੋ ਉਕਤ ਵਿਅਕਤੀਆਂ ਨੂੰ ਉਕਸਾ ਕੇ ਤੇ ਹੱਲਾਸ਼ੇਰੀ ਦੇ ਕੇ ਕਰਵਾਇਆ ਹੈ। ਇਸ ਨਾਲ ਸੱਟਾਂ ਲੱਗਣ ਕਾਰਨ ਮੁਦਈ ਗੁਰਸੇਵਕ ਸਿੰਘ, ਮਨਦੀਪ ਸਿੰਘ, ਸਤਗੁਰ ਸਿੰਘ ਜ਼ਖ਼ਮੀ ਹੋ ਗਏ ਜੋ ਸਿਵਲ ਹਸਪਤਾਲ ਸੰਗਰੂਰ ਅੰਦਰ ਜੇਰੇ ਇਲਾਜ ਹਨ। ਉਕਤ ਵਿਅਕਤੀ ’ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਦੂਜੀ ਧਿਰ ਦੀ ਸਰਬਜੀਤ ਕੌਰ ਨੇ ਕਿਹਾ ਕਿ ਉਹ ਘਰ ਦੇ ਸਾਹਮਣੇ ਸਾਡੇ ਪਿੰਡ ਦੀ ਪੰਚਾਇਤ ਜਿੰਨਾ ’ਚ ਗੁਰਸੇਵਕ ਸਿੰਘ ਪੁੱਤਰ ਭਰਭੂਰ ਸਿੰਘ, ਸਤਗੁਰ ਸਿੰਘ ਪੁੱਤਰ ਬਲਵਿੰਦਰ ਸਿੰਘ, ਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ, ਨੈਬ ਸਿੰਘ ਪੁੱਤਰ ਗੁਰਦੇਵ ਸਿੰਘ, ਗੁਰਦੀਪ ਸਿੰਘ ਪੁੱਤਰ ਸੀਰਾ ਸਿੰਘ, ਕਰਮਜੀਤ ਸਿੰਘ ਪੁੱਤਰ ਜਗਰੂਪ ਸਿੰਘ ਅਤੇ 7-8 ਨਾਮਲੂਮ ਮਰਦ ਅਤੇ ਔਰਤਾਂ ਆਏ ਤੇ ਡਾ. ਡੀਮ ਰਾਓ ਅੰਬੇਦਕਰ ਸਾਹਿਬ ਦਾ ਬੁੱਤ ਲਗਾਉਣ ਲੱਗ ਪਏ। ਉਹ ਗੁਲਾਬ ਸਿੰਘ ਅਤੇ ਨੇੜ੍ਹੇ ਦੇ 10-12 ਹੋਰ ਘਰਾਂ ਵਾਲੇ ਲੋਕਾਂ ਨੇ ਸਟੈਚੂ ਕਿਸੇ ਹੋਰ ਜਗ੍ਹਾ ਲਗਾਉਣ ਲਈ ਕਿਹਾ ਤਾਂ ਉਕਤ ਲੋਕਾਂ ਨੇ ਉਨਾਂ ਨਾਲ ਗਾਲੀ-ਗਲੋਚ ਕਰਨੀ ਸੁਰੂ ਕਰ ਦਿੱਤੀ ਤੇ ਘੇਰ ਕੇ ਸਾਡੀ ਕੁੱਟਮਾਰ ਕੀਤੀ। ਅਸੀਂ ਭੱਜ ਕੇ ਆਪਣੇ ਘਰ ਅੰਦਰ ਵੜ ਕੇ ਮੁੱਖ ਦਰਵਾਜ਼ਾ ਬੰਦ ਕਰਨ ਲੱਗੇ ਤਾਂ ਕੁੱਝ ਨੇ ਘਰ ਅੰਦਰ ਵੜ ਕੇ ਕੁੱਟਮਾਰ ਕੀਤੀ ਤੇ ਇੱਟਾਂ ਰੋੜੇ ਮਾਰੇ। ਜੋ ਸਰਬਜੀਤ ਕੌਰ ਅਤੇ ਗੁਲਾਬ ਸਿੰਘ ਸੱਟਾਂ ਲੱਗਣ ਕਾਰਨ ਜੇਰੇ ਇਲਾਜ ਸਿਵਲ ਹਸਪਤਾਲ ਸੰਗਰੂਰ ਦਾਖ਼ਲ ਹਨ। ਇਸ ਸਬੰਧੀ ਵੀ ਉਕਤ ਲੋਕਾਂ ’ਤੇ ਪਰਚਾ ਦਰਜ ਕੀਤਾ ਗਿਆ ਹੈ। ਦੋਸੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।

Related Articles

Leave a Reply

Your email address will not be published. Required fields are marked *

Back to top button