Punjab

14 ਸਾਲਾ ਨਾਬਾਲਗ ਸ਼ੱਕੀ ਹਾਲਾਤਾਂ ‘ਚ ਲਾਪਤਾ, ਪੁਲਿਸ ਵਲੋਂ ਭਾਲ ਜਾਰੀ

ਲੁਧਿਆਣਾ, 6 ਜੂਨ : : ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਬਾਜੀਗਰ ਬਸਤੀ ਨੇੜੇ ਬਹਾਦਰ ਕੇ ਰੋਡ ਤੋਂ ਨਾਬਾਲਿਕ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਤਫਤੀਸ਼ੀ ਅਫਸਰ ਹਰਮੇਸ਼ ਲਾਲ ਨੇ ਦੱਸਿਆ ਕਿ ਨਬਾਲਿਗ ਦੇ ਪਿਤਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਨ੍ਹਾਂ ਦੀ 14 ਸਾਲਾ ਦੀ ਨਾਬਾਲਗ ਲੜਕੀ ਬੀਤੇ ਦਿਨੀ ਲਾਪਤਾ ਹੋ ਗਈ ਹੈ। ਭਾਲ ਕਰਨ ‘ਤੇ ਪਤਾ ਲੱਗਾ ਹੈ ਕਿ ਧਰਮਿੰਦਰ ਨਾਂ ਦੇ ਨੌਜਵਾਨ ਵੱਲੋਂ ਉਸ ਨੂੰ ਵਗਲਾ ਫਿਸਲਾ ਕੇ ਵਿਆਹ ਦੀ ਨੀਅਤ ਨਾਲ ਕਿਤੇ ਭਜਾ ਕੇ ਲੈ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨਬਾਲਗ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਦੋਸ਼ੀ ਧਰਮਿੰਦਰ ਉਰਫ ਕਾਲੂ ਖ਼ਿਲਾਫ਼ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button