Punjab

ਪੰਜਾਬ ਸਰਕਾਰ ਨੇ SSP ਵਿਜੀਲੈਂਸ ਕੀਤਾ ਬਰਖਾਸਤ, ਚੌਕਸੀ ਵਿਭਾਗ ਨੇ ਭਾਰਤ ਭੂਸ਼ਣ ਆਸ਼ੂ ਨੂੰ ਕੀਤਾ ਤਲਬ

ਲੁਧਿਆਣਾ, 6 ਜੂਨ : ਲੁਧਿਆਣਾ ਵਿੱਚ ਜ਼ਿਮਨੀ ਚੋਣ ਜਿੱਤਣ ਲਈ ਹਰੇਕ ਪਾਰਟੀ ਦਾ ਪੂਰਾ ਜ਼ੋਰ ਲਗਾ ਰਹੀ ਹੈ। 19 ਜੂਨ ਨੂੰ ਹੋਣ ਵਾਲੀ ਇਸ ਜ਼ਿਮਨੀ ਚੋਣ ਤੋਂ ਬਿਲਕੁਲ ਪਹਿਲੋਂ ਚੌਕਸੀ ਵਿਭਾਗ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਤਲਬ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਰਾਭਾ ਨਗਰ ਦੇ ਇੱਕ ਸਕੂਲ ਦੀ ਜ਼ਮੀਨ ਨਾਲ ਜੁੜਿਆ ਹੈ। ਵਿਜੀਲੈਂਸ ਵਿਭਾਗ ਨੇ ਭਾਰਤ ਭੂਸ਼ਣ ਆਸ਼ੂ ਨੂੰ 4 ਜੂਨ ਨੂੰ ਸੰਮਨ ਕਰਕੇ 6 ਜੂਨ ਨੂੰ ਤਲਬ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ 2000 ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦੇ ਮਾਮਲੇ ਵਿੱਚ ਉਮੀਦਵਾਰ ਨੂੰ ਤਲਬ ਕੀਤਾ ਗਿਆ ਹੈ। ਲੁਧਿਆਣਾ ਦੇ ਚੌਕਸੀ ਵਿਭਾਗ ਦੇ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਤੁਰੰਤ ਸਸਪੈਂਡ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਜਿਮਣੀ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਵਿਭਾਗ ਨੇ 6 ਜੂਨ ਨੂੰ ਦਫਤਰ ਵਿੱਚ ਤਲਬ ਕੀਤਾ ਹੈ। 2000 ਕਰੋੜ ਰੁਪਏ ਦੇ ਜਮੀਨੀ ਘਪਲੇ ਦੇ ਮਾਮਲੇ ਵਿੱਚ ਵਿਭਾਗ ਜਾਂਚ ਕਰ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਸ਼ੂ ਅਤੇ ਵਿਜੀਲੈਂਸ ਦੇ ਐਸਐਸਪੀ ਜਗਤਪ੍ਰੀਤ ਸਿੰਘ ਵਿਚਕਾਰ ਪੁਰਾਣੇ ਸੰਬੰਧ ਹਨ। ਸੂਤਰਾਂ ਮੁਤਾਬਕ ਦੋਵਾਂ ਵਿਚਕਾਰ ਸਿੱਧੀ ਗੱਲ ਚੱਲ ਰਹੀ ਸੀ। ਸ਼ੁਕਰਵਾਰ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ।

ਪੰਜਾਬ ਸਰਕਾਰ ਨੇ SSP ਵਿਜੀਲੈਂਸ ਕੀਤਾ ਬਰਖਾਸਤ, ਚੌਕਸੀ ਵਿਭਾਗ ਨੇ ਭਾਰਤ ਭੂਸ਼ਣ ਆਸ਼ੂ ਨੂੰ ਕੀਤਾ ਤਲਬ

Related Articles

Leave a Reply

Your email address will not be published. Required fields are marked *

Back to top button