
ਪਟਿਆਲਾ, 5 ਜੂਨ, 2025: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਅੱਜ ਪਟਿਆਲਾ ਦੌਰੇ ’ਤੇ ਹਨ। ਉਹ ਸਵੇਰੇ 10.00 ਖੇੜੀ ਗੰਢਿਆਂ ਵਿਖੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਇਸ ਉਪਰੰਤ ਖੇਤੀਬਾੜੀ ਕੇਂਦਰ ਪਿੰਡ ਰੌਣੀ ਵਿਖੇ ਸਮਾਗਮ ਵਿਚ ਸ਼ਮੂਲੀਅਤ ਕਰਨਗੇ। ਉਹਨਾਂ ਦੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਰਹਿਣਗੇ।



