Punjab

10 ਪਰਚਿਆਂ ‘ਚ ਨਾਮਜ਼ਦ ਨੂੰ ਜਦੋਂ ਪੁਲਿਸ ਗਈ ਕਾਬੂ ਕਰਨ, ਛੱਤ ਤੇ ਚੜ੍ਹ ਕੇ ਕੀਤਾ ਹਾਈ ਵੋਲਟੇਜ਼ ਡਰਾਮਾ

ਪੁਲਿਸ ਤੇ ਕੀਤਾ ਹਮਲਾ ਦੋ ਮੁਲਾਜ਼ਮ ਜ਼ਖਮੀ

ਗੁਰਦਾਸਪੁਰ, 4 ਜੂਨ :  ਘਟਨਾ ਬਟਾਲਾ ਨਜ਼ਦੀਕੀ ਪਿੰਡ ਮੁਰਾਦਪੁਰ ਦੀ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵਲੋਂ ਸਮਿੰਦਰ ਸਿੰਘ ਨਾਮਕ ਵਿਅਕਤੀ ਜੋ 10 ਪਰਚਿਆਂ ਵਿੱਚ ਨਾਮਜ਼ਦ ਹੈ ਦੇ ਘਰ ਨੂੰ ਘੇਰ ਲਿਆ, ਲੇਕਿਨ ਸਮਿੰਦਰ ਸਿੰਘ ਆਪਣੇ ਪੁੱਤਰ ਨਾਲ ਘਰ ਦੀ ਛੱਤ ਤੇ ਚੜ੍ਹ ਗਿਆ। ਇਸ ਮੌਕੇ ਦੌਰਾਨ ਪੁਲਿਸ ਅਤੇ ਸਮਿੰਦਰ ਸਿੰਘ ਦਰਮਿਆਨ ਲੰਬੇ ਸਮੇ ਤੱਕ ਹਾਈ ਵੋਲਤੇ ਡਰਾਮਾ ਚਲਦਾ ਰਿਹਾ । ਪੌੜੀਆਂ ਲਗਾ ਕੇ ਸਮਿੰਦਰ ਸਿੰਘ ਅਤੇ ਉਸਦੇ ਪੁੱਤਰ ਨੂੰ ਕਾਬੂ ਕਰਨ ਚੜ੍ਹੇ ਮੁਲਾਜਮਾਂ ਉਤੇ ਸਮਿੰਦਰ ਸਿੰਘ ਨੇ ਇੱਟਾਂ ਰੋੜੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋ ਗਏ। ਜਮਾਨਤ ‘ਤੇ ਆਏ ਸਮਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਉਸਨੂੰ ਦੱਸੇ ਕੇ ਕਿਸ ਜੁਰਮ ਵਿੱਚ ਉਸਨੂੰ ਕਾਬੂ ਕਰਨ ਆਈ ਹੈ, ਉਸਦਾ ਕਹਿਣਾ ਸੀ ਕਿ ਪੁਲਿਸ ਬਿਨਾਂ ਵਜ੍ਹਾ ਉਸਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ, ਓਥੇ ਹੀ ਲੰਬਾ ਸਮਾਂ ਚੱਲੇ ਇਸ ਹਾਈ ਵੋਲਟੇਜ਼ ਡਰਾਮੇ ਤੋਂ ਬਾਅਦ ਸਮਿੰਦਰ ਸਿੰਘ ਅਤੇ ਉਸਦੇ ਪੁੱਤਰ ਨੂੰ ਕਾਬੂ ਕੀਤੇ ਬਗੈਰ ਹੀ ਪੁਲਿਸ ਨੂੰ ਬੇਰੰਗ ਖਾਲੀ ਹੱਥੀ ਵਾਪਸ ਮੁੜਨਾ ਪਿਆ। ਓਥੇ ਹੀ ਐਸ.ਐਚ.ਓ ਦਾ ਕਹਿਣਾ ਸੀ ਕਿ ਉਕਤ ਵਿਅਕਤੀ ‘ਤੇ ਨਸ਼ਾ ਤਸਕਰੀਂ ਦੇ 10 ਪਰਚੇ ਦਰਜ ਹਨ ਅਤੇ ਇਕ ਪਰਚੇ ਵਿੱਚ ਇਸਨੂੰ ਕਾਬੂ ਕਰਨ ਆਏ ਸੀ, ਲੇਕਿਨ ਇਹ ਪੁਲਿਸ ਨੂੰ ਦੇਖ ਕੇ ਛੱਤ ‘ਤੇ ਜਾ ਚੜ੍ਹਿਆ ਅਤੇ ਉਥੋਂ ਹੀ ਪੁਲਿਸ ਉੱਤੇ ਇੱਟਾਂ ਰੋੜੇ ਅਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਵਿੱਚ ਦੋ ਮੁਲਾਜਮ ਵੀ ਜ਼ਖਮੀ ਹੋ ਗਏ. ਬਾਕੀ ਇਸਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button