Punjab

25 ਦਿਨ ਬਾਅਦ ਸਾਊਦੀ ਅਰਬ ਤੋਂ ਜੱਦੀ ਪਿੰਡ ਪੱਖੋਕੇ ਮਹਿਮਾਰਾ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ

ਸਾਊਦੀ ਅਰਬ ਵਿੱਚ 35 ਸਾਲਾਂ ਨੌਜਵਾਨ ਵਿਲੀਅਮ ਮਸੀਹ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ

ਗੁਰਦਾਸਪੁਰ, 4 ਜੂਨ 2025 – ਬੱਚਿਆਂ ਦੇ ਸੁਨਹਿਰੀ ਭਵਿੱਖ ਬਨਾਉਣ ਲਈ ਸਾਊਦੀ ਅਰਬ ਵਿੱਚ ਰੋਜੀ ਰੋਟੀ ਕਮਾਉਣ ਗਏ ਜਿਲਾ ਗੁਰਦਾਸਪੁਰ ਦੇ ਪਿੰਡ ਪੱਖੋਕੇ ਮਹਿਮਾਰਾ ਦੇ 35 ਸਾਲਾਂ ਨੌਜਵਾਨ ਵਿਲੀਅਮ ਮਸੀਹ ਪੁੱਤਰ ਬਸ਼ੀਰ ਮਸੀਹ ਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਜਿਸ ਦੀ ਅੱਜ ਕਰੀਬ 25 ਦਿਨ ਬਾਅਦ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਸੀ ਤੇ ਉੱਥੇ ਹੀ ਹਰ ਅੱਖ ਨਮ ਦਿਖਾਈ ਦਿੱਤੀ।ਮ੍ਰਿਤਕ ਵਿਲੀਅਮ ਮਸੀਹ ਦਾ ਜਨਾਜਾ ਸੰਤ ਜੌਰਜ ਕੈਥਲਿਕ ਚਰਚ ਦੇ ਫਾਦਰ ਮੈਥਿਊ ਕੀਪਰਥ ਵੱਲੋਂ ਕਰਨ ਉਪਰੰਤ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਕਬਰਿਸਤਾਨ ਵਿੱਚ ਦਫਨ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਸੀਹ ਆਗੂ ਜਗੀਰ ਮਸੀਹ ਪੱਖੋਕੇ ਅਤੇ ਉਸ ਦੇ  ਵੱਡੇ ਭਰਾ ਸੈਮੂਏਲ ਮਸੀਹ ਨੇ ਦੱਸਿਆ ਕਿ  ਵਿਲੀਅਨ ਮਸੀਹ ਜੋ ਅੱਜ ਤੋਂ ਕਰੀਬ 10 ਸਾਲ ਪਹਿਲਾਂ ਸਾਊਦੀ ਅਰਬ ਦੀ ਕੰਪਨੀ ਬ਼ੰਮਟਨ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ ਉਸ ਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਬੇਵਕਤੀ ਮੌਤ ਹੋ ਗਈ ਸੀ ਤੇ ਅੱਜ ਉਸ ਦੀ ਕੰਪਨੀ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਜੱਦੀ ਪਿੰਡ ਪੱਖੋਕੇ ਮਹਿਮਾਰਾ ਵਿਖੇ ਪਹੁੰਚੀ ਹੈ।ਉਹਨਾਂ ਦੱਸਿਆ ਕਿ ਵਿਲੀਅਮ ਮਸੀਹ ਬੀਤੇ ਤਿੰਨ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਇੰਡੀਆ ਤੋਂ ਸਊਦੀ ਅਰਬ ਗਿਆ ਸੀ ਤੇ ਉਸ ਦੀ ਬੇਵਕਤੀ ਮੌਤ ਹੋਣ ਨਾਲ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਬਹੁਤ ਗਹਿਰਾ ਸਦਮਾ ਲੱਗਾ ਹੈ।ਪੱਖੋਕੇ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ 10 ਸਾਲਾ ਬੇਟਾ , 14 ਸਾਲਾ ਬੇਟੀ ਅਤੇ ਪਤਨੀ ਨੂੰ ਛੱਡ ਗਿਆ ਹੈ।

Related Articles

Leave a Reply

Your email address will not be published. Required fields are marked *

Back to top button