Punjab

ਬਰੇਨ ਟਿਊਮਰ ਤੋ ਬਚਣ ਲਈ ਮੋਬਾਇਲ ਦੀ ਵਰਤੋਂ ਸੀਮਤ ਕਰਨ ਦੀ ਲੋੜ – ਕਾਰਜਕਾਰੀ ਸਿਵਲ ਸਰਜਨ 

ਬਠਿੰਡਾ, 3 ਜੂਨ 2025 :ਡਾ ਰਮਨਦੀਪ ਸਿੰਗਲਾ ਕਾਰਜ਼ਕਾਰੀ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਠਿੰਡਾ ਵਿੱਚ ਸਿਹਤ ਵਿਭਾਗ ਦੀਆਂ ਸਕੀਮਾਂ ਦੇ ਨਾਲ ਨਾਲ ਵੱਖ ਵੱਖ ਬਿਮਾਰੀਆਂ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਸੰਸਾਰ ਦੇ ਨਾਲ ਨਾਲ ਭਾਰਤ ਵਿੱਚ ਵੀ ਬ੍ਰੇਨ ਟਿਊਮਰ ਦੀ ਸਮੱਸਿਆ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਲਈ ਇਸ ਗੰਭੀਰ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਨੇ ਦੱਸਿਆਂ ਕਿ ਇਹ ਬਿਮਾਰੀ ਉਨ੍ਹਾਂ ਲੋਕਾਂ ਨੂੰ ਜਿਆਦਾ ਪ੍ਰਭਾਵਿਤ ਕਰ ਰਹੀ ਹੈ ਜ਼ੋ ਕਿ ਰੇਡੀਏਸ਼ਨ ਦੇ ਜਿਆਦਾ ਸੰਪਰਕ ਵਿੱਚ ਹਨ, ਜਿਆਦਾ ਸਿਗਰਟ ਪੀਦੇ ਹਨ। ਬ੍ਰੇਨ ਟਿਊਮਰ ਦੀ ਸਮੱਸਿਆ ਬਾਲਗਾਂ ਦੇ ਨਾਲ ਨਾਲ ਬੱਚਿਆਂ ਵਿੱਚ ਲਗਾਤਾਰ ਫੈਲ ਰਹੀ ਹੈ। ਉਹਨਾਂ ਕਿਹਾ ਕਿ ਜਿੱਥੇ ਪਹਿਲਾ ਇਹ ਸਮੱਸਿਆ ਸਿਰਫ ਵੱਡੀ ਉਮਰ ਵਾਲਿਆਂ ਚ ਪਾਈ ਜਾਦੀ ਸੀ ,ਪਰੰਤੂ ਰੋਜ਼ਾਨਾ ਦੀ ਜਿੰਦਗੀ ਚ ਜਿਆਦਾ ਭੱਜ – ਦੌੜ, ਮਾਨਸਿਕ ਤਨਾਅ, ਮੋਬਾਇਲ ਫੋਨ ਦੀ ਜਿਆਦਾ ਵਰਤੋ ਅਤੇ ਰੇਡੀਏਸ਼ਨ ਕਾਰਨ ਬੱਚੇ ਵੀ ਇਸ ਦਾ ਸਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਬਰੇਨ ਟਿਊਮਰ ਨਾਲ ਸਾਡੇ ਦਿਮਾਗ ਵਿੱਚ ਅਸਾਧਾਰਨ ਸੈੱਲ ਅਚਾਨਕ ਵੱਧ ਜਾਦੇ ਹਨ। ਬ੍ਰੇਨ ਟਿਊਮਰ ਦੀਆ ਕਈ ਕਿਸਮਾਂ ਹਨ ਕੁਝ ਬ੍ਰੇਨ ਟਿਊਮਰ ਕੈਂਸਰ ਦੇ ਨਾਲ ਦੇ ਹਨ ਜ਼ੋ ਬਹੁਤ ਖਤਰਨਾਕ ਹੁੰਦੇ ਹਨ ਅਤੇ ਕੁੱਝ ਸਧਾਰਨ ਹੁੰਦੇ ਹਨ। ਸਹੀ ਸਮੇ ਤੇ ਟਿਊਮਰ ਦਾ ਪਤਾ ਲੱਗਣਾ ਜਰੂਰੀ ਹੈ ਤਾ ਜ਼ੋ ਇਲਾਜ ਹੋ ਸਕੇ। ਸਿਰਦਰਦ, ਕੰਬਣੀ, ਉਲਟੀਆਂ, ਨਜ਼ਰ ਦਾ ਘਟਣਾ, ਤੁਰਨ ਫਿਰਨ ਚ ਦਿੱਕਤ, ਬੋਲਣ ਚ ਤਕਲੀਫ, ਸਰੀਰ ਵਿੱਚ ਝਰਨਾਹਟ ਬ੍ਰੇਨ ਟਿਊਮਰ ਦੇ ਲੱਛਣ ਹਨ। ਇਸ ਤਰ੍ਹਾਂ ਦੇ ਲੱਛਣਾ ਦੀ ਸ਼ੁਰੂਆਤ ਤੇ ਤੁਰੰਤ ਡਾਕਟਰੀ ਜਾਚ ਕਰਵਾਉਣੀ ਜਰੂਰੀ ਹੈ। ਉਹਨਾਂ ਕਿਹਾ ਕਿ ਟਿਊਮਰ ਦਾ ਇਲਾਜ ਇਸ ਦੀ ਕਿਸਮ, ਪੜਾਅ, ਟਿਊਮਰ ਦੀ ਸਥਿਤੀ, ਦਿਮਾਗ ਵਿੱਚ ਉਸਦੀ ਸਥਿਤੀ ਅਤੇ ਮਰੀਜ ਦੀ ਉਮਰ ਦੇ ਆਧਾਰ ਤੇ ਤੈਅ ਕੀਤਾ ਜਾਦਾ ਹੈ।  ਇਲਾਜ ਵਿੱਚ ਵੱਖ ਵੱਖ ਤਰੀਕੇ ਅਪਣਾਏ ਜਾਦੇ ਹਨ।ਇਹਨਾਂ ਵਿੱਚ ਸਰਜਰੀ , ਰੇਡੀੳਥਰੈਪੀ, ਕੀਮੋਥਰੈਪੀ, ਸਟੀਰੌਇਡ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button