Punjab

ਡਾਕਟਰ ਨਾਲ 91 ਲੱਖ ਰੁਪਏ ਦੀ ਆਨਲਾਈਨ ਠੱਗੀ, ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ

ਐੱਸਏਐੱਸ ਨਗਰ, 2 ਜੂਨ : ਮੁਹਾਲੀ ਦੇ ਸੈਕਟਰ-79 ਦੇ ਵਾਸੀ ਇਕ ਡਾਕਟਰ ਨਾਲ ਨਿਵੇਸ਼ ਦੇ ਨਾਂ ਤੇ 91 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦੇ ਸ਼ਿਕਾਰ ਡਾ. ਪੰਕਜ ਭੱਲਾ ਨੇ ਸਾਈਬਰ ਸੈੱਲ, ਫੇਜ਼-4 ਵਿਖੇ ਸ਼ਿਕਾਇਤ ਦਿੱਤੀ ਹੈ। ਡਾਕਟਰ ਅਨੁਸਾਰ, ਫਰਵਰੀ 2025 ਵਿੱਚ ਉਨ੍ਹਾਂ ਨੂੰ ਓਬਰੇ ਕੈਪੀਟਲ ਮੈਨੇਜਮੈਂਟ ਇਨਵੈਸਟਮੈਂਟ ਫੰਡਸ ਨਾਂ ਦੀ ਇਕ ਕੰਪਨੀ ਵੱਲੋਂ ਈ-ਮੇਲ ਮਿਲੀ, ਜਿਸ ਵਿੱਚ ਘੱਟ ਸਮੇਂ ਵਿੱਚ ਵੱਡੇ ਮੁਨਾਫ਼ੇ ਦੀ ਗਾਰੰਟੀ ਵਾਲੀ ਨਿਵੇਸ਼ ਯੋਜਨਾ ਦੀ ਪੇਸ਼ਕਸ਼ ਕੀਤੀ ਗਈ। ਯੋਜਨਾ ਆਕਰਸ਼ਕ ਲੱਗਣ ਕਰਕੇ ਉਨ੍ਹਾਂ ਨੇ ਈ-ਮੇਲ ਦਾ ਜਵਾਬ ਦਿੱਤਾ। ਇਸ ਤੋਂ ਬਾਅਦ, ਉਨ੍ਹਾਂ ਨੂੰ ਵ੍ਹਟਸਐੱਪ ਗਰੁੱਪ ਵਿੱਚ ਜੋੜਿਆ ਗਿਆ, ਜਿੱਥੇ ਕੰਪਨੀ ਦੇ ਨੁਮਾਇੰਦਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਅਕਾਊਂਟ ਖੋਲ੍ਹਣਾ ਹੈ ਅਤੇ ਕਿਵੇਂ ਨਿਵੇਸ਼ ਕਰਨਾ ਹੈ। ਇਹ ਦਾਅਵਾ ਕੀਤਾ ਗਿਆ ਕਿ ਜਦੋਂ ਵੀ ਚਾਹੁਣ ਉਹ ਆਪਣਾ ਪੈਸਾ ਵਾਪਸ ਲੈ ਸਕਦੇ ਹਨ। ਡਾਕਟਰ ਨੇ ਇਸ ਭਰੋਸੇ ਨਾਲ ਕੁੱਲ 9 ਵਾਰੀ ਟਰਾਂਜ਼ੈਕਸ਼ਨਾਂ ਕਰ ਕੇ 91 ਲੱਖ ਰੁਪਏ ਦੀ ਰਕਮ ਨਿਵੇਸ਼ ਕਰ ਦਿੱਤੀ ਪਰ ਜਦੋਂ ਉਨ੍ਹਾਂ ਪੈਸਾ ਵਾਪਸ ਲੈਣਾ ਚਾਹਿਆ, ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਟ੍ਰੇਡਿੰਗ ਅਕਾਊਂਟ ਹੀ ਡਿਲੀਟ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਕੰਪਨੀ ਨਾਲ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਜਵਾਬ ਨਹੀਂ ਮਿਲਿਆ ਅਤੇ ਸਾਰੇ ਸੰਪਰਕ ਸਾਧਨ ਬੰਦ ਹੋ ਗਏ। ਉਨ੍ਹਾਂ ਨੇ ਪਹਿਲਾਂ ਸਾਈਬਰ ਪੋਰਟਲ ਤੇ ਦੋ ਸ਼ਿਕਾਇਤਾਂ ਵੀ ਦਰਜ ਕੀਤੀਆਂ, ਪਰ ਧੋਖਾਧੜੀ ਹੋਣ ਦੇ ਮੱਦੇਨਜ਼ਰ ਧਾਰਾਵਾਂ ਨੂੰ ਬਦਲ ਕੇ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਗਗਨਪ੍ਰੀਤ ਸਿੰਘ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਧੇਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button