Punjab

ਭਾਜਪਾ  ਆਗੂ ਨਾਮਵਰ Tubewell Engineer ਗੁਰਦਰਸ਼ਨ ਸੈਣੀ ਨੇ ਡੇਰਾ ਬੱਸੀ ਲ਼ਈ ਫਰੀ ਪਾਣੀ ਦੀ ਸਪਲਾਈ ਕੀਤੀ ਸ਼ੁਰੂ, ਗੁਰੂ ਅਰਜੁਨ ਦੇਵ ਦੀ ਯਾਦ ਚ ਸ਼ੁਰੂ ਕੀਤੀ ਲੋਕ ਸੇਵਾ 

ਡੇਰਾਬੱਸੀ 'ਚ ਪਾਣੀ ਦੀ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼; ਭਾਜਪਾ ਆਗੂ ਅਤੇ ਟਿਊਬਵੈਲ ਇੰਜੀਨੀਅਰ ਵੱਲੋਂ 3200 ਲੀਟਰ ਅਤੇ 1500 ਲੀਟਰ ਦੇ ਵਾਟਰ ਟੈਂਕਰ ਤਿਆਰ ਕਰਵਾਏ

ਡੇਰਾਬੱਸੀ, 2 ਜੂਨ 2025 – ਡੇਰਾਬੱਸੀ ਖੇਤਰ ਅੱਜਕੱਲ੍ਹ ਗੰਭੀਰ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਲਾਕੇ ਦੇ ਕਈ ਹਿੱਸਿਆਂ ‘ਚ ਪਿਛਲੇ ਛੇ ਮਹੀਨਿਆਂ ਤੋਂ ਸਰਕਾਰੀ ਟਿਊਬਵੈਲਾਂ ਰਾਹੀਂ ਪਾਣੀ ਨਹੀਂ ਆ ਰਿਹਾ। ਇਨ੍ਹਾਂ ਹਾਲਾਤਾਂ ਵਿਚ ਲੋਕਾਂ ਲਈ ਇੱਕ ਰਹਾਤ ਦੀ ਖ਼ਬਰ ਆਈ ਹੈ। ਭਾਜਪਾ ਆਗੂ ਅਤੇ ਟਿਊਬਵੈਲ ਇੰਜੀਨੀਅਰ ਗੁਰਦਰਸ਼ਨ ਸਿੰਘ ਸੈਣੀ ਨੇ ਪਬਲਿਕ ਵਿੱਚ ਵਧ ਰਹੀ ਪਾਣੀ ਦੀ ਕਮੀ ਨੂੰ ਲੱਭਣ ਲਈ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ 3200 ਲੀਟਰ ਅਤੇ 1500 ਲੀਟਰ ਸਮਰੱਥਾ ਵਾਲੇ ਚਾਰ ਵਾਟਰ ਟੈਂਕਰ ਤਿਆਰ ਕਰਵਾਏ ਹਨ। ਇਹ ਟੈਂਕਰ ਪਾਣੀ ਭਰ ਕੇ ਲੋੜਵੰਦ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਜਾਣਗੇ। ਟੈਂਕਰਾਂ ‘ਤੇ ਫ਼ੋਨ ਨੰਬਰ ਵੀ ਲਿਖੇ ਹੋਏ ਹਨ ਤਾਂ ਜੋ ਕਿਸੇ ਵੀ ਖੇਤਰ ਦੇ ਲੋਕ ਪਾਣੀ ਲਈ ਸੰਪਰਕ ਕਰ ਸਕਣ। ਗੁਰਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਇਹ ਪਾਣੀ 1300 ਫੁੱਟ ਡੂੰਘੇ ਟਿਊਬਵੈਲ ਤੋਂ ਲਿਆ ਗਿਆ ਹੈ ਅਤੇ ਪੀਣ ਯੋਗ ਹੋਣ ਲਈ ਟੈਸਟ ਕਰਵਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡੇਰਾਬੱਸੀ ਹਲਕੇ ‘ਚ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਅਤੇ ਪਾਣੀ ਬਹੁਤ ਡੂੰਘਾ ਹੋਣ ਕਰਕੇ ਲੋਕ ਕਈ ਸਾਲਾਂ ਤੋਂ ਪ੍ਰੇਸ਼ਾਨ ਹਨ।

Related Articles

Leave a Reply

Your email address will not be published. Required fields are marked *

Back to top button