ਉਦਾਸੀਨ ਆਸ਼ਰਮ ਇਮਾਮਗੜ੍ਹ(ਮਾਲੇਰਕੋਟਲਾ)ਵਿਖੇ ਮਹਾਨ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ
10 ਜੂਨ ਨੂੰ ਸਮਾਗਮ ਦੀ ਸਮਾਪਤੀ 'ਤੇ ਜਲੇਬੀਆਂ ਦਾ ਲੰਗਰ ਵਰਤੇਗਾ

ਰਾਏਕੋਟ/ਲੁਧਿਆਣਾ 2 ਜੂਨ 2025-ਬਾਬਾ ਸ੍ਰੀ ਚੰਦ ਜੀ ਦੀ ਯਾਦ ‘ਚ ਸੁਸ਼ੋਭਿਤ ਉਦਾਸੀਨ ਆਸ਼ਰਮ ਇਮਾਮਗੜ੍ਹ(ਮਾਲੇਰਕੋਟਲਾ)ਦੇ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਨੇ ਦੱਸਿਆ ਕਿ ਬਾਬਾ ਰਾਮਾਨੰਦ ਦੀ ਸਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਸਲਾਨਾ ਗੁਰਮਤਿ ਸਮਾਗਮ ਉਦਾਸੀਨ ਆਸ਼ਰਮ ਇਮਾਮਗੜ੍ਹ ਵਿਖੇ 1 ਜੂਨ ਤੋਂ ਰਾਤਰੀ ਦੇ ਦੀਵਾਨ ਸਜਾਏ ਜਾ ਰਹੇ ਹਨ।ਜਿਸ ਵਿਚ ਅਨੇਕਾਂ ਮਹਾਂਪੁਰਸ਼ ਹਾਜ਼ਰੀ ਭਰਨਗੇ। ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਨੇ ਦੱਸਿਆ ਕਿ ਰੋਜ਼ਾਨਾ ਰਾਤ 7 ਵਜੇ ਤੋ 10 ਵਜੇ ਤੱਕ ਸਜਾਏ ਜਾਣ ਵਾਲੇ ਇਨ੍ਹਾਂ ਦੀਵਾਨਾਂ ਵਿੱਚ ਬਾਬਾ ਬਲਜੀਤ ਸਿੰਘ ਜੀ ਫੱਕਰ,ਬਾਬਾ ਮਨਜੀਤ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਨਿਰਮਲ ਸਿੰਘ ਜੀ ਚੀਮਾਂ ਵਾਲੇ,ਸਵਾਮੀ ਅਨੰਤਾ ਨੰਦ (ਰਾਮ ਜੀ) ਝਲੂਰ ਵਾਲੇ ਭਾਈ ਮਹੱਬਤਜੀਤ ਸਿੰਘ ਜੀ,ਬਾਬਾ ਭਰਪੂਰ ਸਿੰਘ ਸੇਖਾ ਜਲੂਰ ਵਾਲੇ,ਅਮਰੀਕ ਸਿੰਘ ਨਾਨਕਸਰ ਪੁੜੈਣ ਵਾਲੇ,ਬਾਬਾ ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ ਵਾਲੇ ਆਪਣੀ ਕਥਾ,ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ,ਬਾਬਾ ਮਨਜੀਤ ਸਿੰਘ ਖਾਲਸਾ ਅਲੀਪੁਰ ਵਾਲੇ 10 ਜੂਨ ਨੂੰ ਸਵੇਰੇ ਭੋਗ ਉਪਰੰਤ ਹਾਜ਼ਰੀ ਭਰਨਗੇ। ਇਸ ਗੁਰਮਤਿ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਅਨੇਕਾਂ ਸੰਪ੍ਰਦਾਵਾਂ ਦੇ ਸਾਧੂ ਸ਼ਾਮਿਲ ਹੋਣਗੇ,10 ਜੂਨ ਨੂੰ ਸਮਾਗਮ ਦੀ ਸਮਾਪਤੀ ਉਪਰੰਤ ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ।



