
ਬਾਲ ਕਿਸ਼ਨ
ਫਿਰੋਜ਼ਪੁਰ, 30 ਮਈ : ਉੱਤਰ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ, ਰੇਲਵੇ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਰੇਲ ਸੰਚਾਲਨ ਵਿਚ ਬੇਮਿਸਾਲ ਯੋਗਦਾਨ ਪਾਇਆ। ਫਿਰੋਜ਼ਪੁਰ ਡਿਵੀਜ਼ਨ ਵਿਚ ਕੰਮ ਕਰ ਰਹੇ ਆਪ੍ਰੇਸ਼ਨ, ਇੰਜੀਨੀਅਰਿੰਗ ਅਤੇ ਇਲੈਕਟਰੀਕਲ ਵਿਭਾਗ ਦੇ ਤਿੰਨ ਰੇਲਵੇ ਕਰਮਚਾਰੀਆਂ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਾਨਦਾਰ ਸੇਵਾ ਦੇਣ ਵਾਲੇ ਗੋਲਡਨ ਐਰੋ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ (ਮੇਜਰ ਜਨਰਲ) ਰਣਜੀਤ ਸਿੰਘ ਮਨਰਾਲ ਵੱਲੋਂ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਆਪ੍ਰੇਸ਼ਨ ਵਿਭਾਗ ਦੇ ਮੁੱਖ ਕੰਟਰੋਲਰ (ਇੰਚਾਰਜ਼) ਹਰਮਿੰਦਰ ਸਿੰਘ ਕਪੂਰ ਨੇ ਬਹੁਤ ਸਮਝਦਾਰੀ ਨਾਲ ਰੇਲਗੱਡੀ ਨੂੰ ਮੰਜ਼ਿਲ ਸਟੇਸ਼ਨ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਪ੍ਰਤੀਕੂਲ ਹਾਲਤਾਂ ਵਿਚ ਵੀ ਉਨ੍ਹਾਂ ਦਾ ਮਨੋਬਲ ਉੱਚਾ ਰੱਖ ਕੇ ਆਪਣੀ ਟੀਮ ਦੀ ਕੁਸ਼ਲਤਾ ਨਾਲ ਅਗਵਾਈ ਕੀਤੀ। ਇਸ ਸਮੇਂ ਫਿਰੋਜ਼ਪੁਰ ਡਿਵੀਜ਼ਨ ਵੱਲੋਂ ਕਈ ਰਾਖਵੀਆਂ ਵਿਸ਼ੇਸ਼ ਰੇਲ ਗੱਡੀਆਂ ਵੀ ਚਲਾਈਆਂ ਗਈਆਂ। ਇਲੈਕਟ੍ਰੀਕਲ ਟੀਆਰਡੀ ਵਿਭਾਗ ਦੇ ਜੂਨੀਅਰ ਇੰਜੀਨੀਅਰ/ਕੋਟਕਪੂਰਾ ਸੌਰਵ ਸਿੰਘ ਦੀ ਯੋਗ ਅਗਵਾਈ ਹੇਠ ਫੌਜੀ ਵਿਸ਼ੇਸ਼ ਰੇਲਗੱਡੀ ਦੇ ਸੰਚਾਲਨ ਦੌਰਾਨ ਕੋਟਕਪੂਰਾ ਯਾਰਡ ਵਿਚ ਦਿਨ-ਰਾਤ ਬਿਜਲੀ ਇੰਸਟਾਲੇਸ਼ਨ ਨੂੰ ਹਟਾ ਦਿੱਤਾ ਗਿਆ। ਪੀਡਬਲਯੂਆਈ/ਜਲੰਧਰ ਸ਼ਹਿਰ ਇੰਜੀਨੀਅਰਿੰਗ ਵਿਭਾਗ ਦੇ ਸੋਹਨ ਲਾਲ ਵਰਮਾ ਦੀ ਟੀਮ ਦੁਆਰਾ ਸੁਰਾਂਸੀ ਰੇਲਵੇ ਸਟੇਸ਼ਨ ਦੇ ਨੇੜੇ ਮਿਲਟਰੀ ਸਾਈਡਿੰਗ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਕਾਰਜਸ਼ੀਲ ਕਰ ਦਿੱਤਾ ਗਿਆ।



