
ਬਠਿੰਡਾ, 30 ਮਈ- ਅੱਜ ਸਵੇਰੇ-ਸਵੇਰੇ ਬਠਿੰਡਾ ਤੋਂ ਤਲਵੰਡੀ ਸਾਬੋ ਰੋਡ ‘ਤੇ ਪੈਂਦੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਗੰਦੇ ਨਾਲੇ ਵਿੱਚ ਸੀਮਿੰਟ ਦਾ ਭਰਿਆ ਘੋੜਾ ਟਰੱਕ ਡਿੱਗ ਗਿਆ , ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਉਹੀ ਗੰਦਾ ਨਾਲਾ ਜਿੱਥੇ ਕੁੱਝ ਸਮਾ ਪਹਿਲਾਂ ਸਵਾਰੀਆਂ ਦੀ ਭਰੀ ਇੱਕ ਬੱਸ ਡਿੱਗੀ ਸੀ, ਜਿਸ ‘ਚ ਸਵਾਰੀਆਂ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਮਿੰਟ ਦਾ ਭਰਿਆ ਘੋੜਾ ਟਰਾਲਾ ਬਠਿੰਡਾ ਤਲਵੰਡੀ ਸਾਬੋ ਰੋਡ ਉੱਪਰ ਜਾ ਰਿਹਾ ਸੀ ਤੇ ਇਸ ਦੌਰਾਨ ਟਰਾਲਾ ਪੁੱਲ ਤੋਂ ਹੇਠਾਂ ਗੰਦੇ ਨਾਲੇ ਵਿੱਚ ਡਿੱਗ ਪਿਆ। ਟਰਾਲੇ ਵਿੱਚ ਦੋ ਵਿਅਕਤੀ ਸਵਾਰ ਦੱਸੇ ਜਾ ਰਹੇ ਹਨ ਜਿਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਸਾਗਰ ਵਜੋਂ ਹੋਈ ਹੈ। ਘਟਨਾ ਦਾ ਪਤਾ ਲੱਗਦਿਆ ਹੀ ਵੱਡੀ ਗਿਣਤੀ ਲੋਕ ਬਚਾਅ ਕਾਰਜਾਂ ਵਿੱਚ ਜੁਟ ਗਏ।



