Punjab

ਬਠਿੰਡਾ ਰਿਹਾ ਸਭ ਤੋਂ ਗਰਮ, 43.8 ਡਿਗਰੀ ਸੈਲਸੀਅਸ ’ਤੇ ਪਹੁੰਚਿਆ ਵੱਧ ਤੋਂ ਵੱਧ ਤਾਪਮਾਨ; ਜਾਣੋ ਮੌਸਮ ਦਾ ਤਾਜ਼ਾ ਹਾਲ

ਲੁਧਿਆਣਾ, 29 ਮਈ- ਪੰਜਾਬ ’ਚ ਬੁੱਧਵਾਰ ਨੂੰ ਮੌਸਮ ਗਰਮ ਰਿਹਾ। ਬਠਿੰਡਾ ’ਚ ਦਿਨ ਦਾ ਤਾਪਮਾਨ ਸਭ ਤੋਂ ਜ਼ਿਆਦਾ 43.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 42.3, ਫਰੀਦਕੋਟ ’ਚ 41.5, ਸੰਗਰੂਰ ’ਚ 40.6 ਅਤੇ ਗੁਰਦਾਸਪੁਰ ’ਚ 40.0 ਡਿਗਰੀ ਸੈਲਸੀਅਸ ਰਿਹਾ। ਉੱਥੇ, ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਵੀਰਵਾਰ ਤੋਂ ਮੌਸਮ ਮੁੜ ਬਦਲ ਸਕਦਾ ਹੈ। ਵੀਰਵਾਰ ਤੇ ਸ਼ੁੱਕਰਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਹਨੇਰੀ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਤਿੰਨ ਜੂਨ ਤੱਕ ਮੌਸਮ ਇਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button