ਘਰ ਬੈਠੇ ਸਰਕਾਰੀ ਸੁਵਿਧਾਵਾਂ ਦੇਣ ਲਈ ਇਸਰਾ ਸੰਸਥਾ ਲਗਾਇਆ ਕੈਂਪ
ਕੈਂਪ ’ਚ ਬਣਾਏ ਲਾਭਪਾਤਰੀ ਕਾਪੀ, ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਈਸ਼ਰਮ ਕਾਰਡ, ਆਭਾ ਕਾਰਡ, ਮੁਫ਼ਤ ਇਲਾਜ ਕਾਰਡ

ਫ਼ਿਰੋਜ਼ਪੁਰ, 28 ਮਈ (ਬਾਲ ਕਿਸ਼ਨ)– ਆਲ ਇੰਡੀਆ ਰੰਗਰੇਟਾ ਦਲ ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ, ਮੀਤ ਪ੍ਰਧਾਨ ਪੰਜਾਬ ਮੇਜਰ ਸਿੰਘ ਆਧਨੀਆ ਅਤੇ ਜਨਰਲ ਸਕੱਤਰ ਫਤਿਹ ਸਿੰਘ ਮਾਨ ਪੰਜਾਬ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਮੱਸਾ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਮਹਿਮਾ ਬਲਾਕ ਫ਼ਿਰੋਜ਼ਪੁਰ ਵਿਖੇ ਇਸਰਾ ਸੰਸਥਾ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ, ਜਿਸ ਵਿਚ ਪਹੁੰਚੇ ਹੋਏ ਪਿੰਡ ਦੇ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਮਜ਼ਦੂਰ ਅਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਲਾਭਪਾਤਰੀ ਕਾਪੀ, ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਈਸ਼ਰਮ ਕਾਰਡ, ਆਭਾ ਕਾਰਡ ਅਤੇ ਇਲਾਜ ਵਾਲੇ ਕਾਰਡ ਮੁਫ਼ਤ ਵਿਚ ਬਣਾਏ ਗਏ। ਇਸ ਕੈਂਪ ਵਿਚ ਨਰੇਗਾ ਕਾਮਿਆਂ ਦੇ ਡਾਕ ਵਿਭਾਗ ਵੱਲੋਂ ਖਾਤੇ ਖੁੱਲਵਾਏ ਗਏ। ਇਸ ਸਮੇਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ: ਗੁਰਤਾਰ ਸਿੰਘ ਸਿੱਧੂ, ਜਸਵੀਰ ਸਿੰਘ ਸਭਰਵਾਲ, ਗੁਰਸੇਵਕ ਸਿੰਘ ਲੋਹਗੜ੍ਹ ਅਤੇ ਹਰਬੰਸ ਸਿੰਘ ਬਲਾਕ ਪ੍ਰਧਾਨ ਫ਼ਿਰੋਜ਼ਪੁਰ ਸ਼ਾਮਿਲ ਰਹੇ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਬਲਾਕ ਜਨਰਲ ਸੈਕਟਰੀ ਅਤੇ ਇਸਰਾ ਟੀਮ ਵੱਲੋਂ ਬਲਕਾਰ ਸਿੰਘ, ਜਸਵੀਰ, ਰਮਨਦੀਪ ਕੌਰ ਵੀ ਹਾਜ਼ਰ ਸਨ।



