Punjab

ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜੀ ਵਿੱਚ ਵਿਦਿਆਰਥੀਆਂ ਦੀ ਸਿਹਤ ਸੰਭਾਲ ਲਈ ਮੈਡੀਕਲ ਕੈਂਪ ਲਗਾਇਆ ਗਿਆ

ਫਿਰੋਜ਼ਪੁਰ, 28 ਮਈ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ ) ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜੀ ਵਿੱਚ ਬਹੁਤ ਹੀ ਸਤਿਕਾਰਯੋਗ ਸ਼੍ਰੀਮਤੀ ਬਲਜੀਤ ਕੌਰ ਪਤਨੀ ਸ. ਅਮਰਦੀਪ ਸਿੰਘ ਆਸ਼ੂ ਬਾਂਗੜ ਜੀ ਦੇ ਯੋਗ ਰਹਿਨੁਮਾਈ ਹੇਠ “ਬਾਂਗੜ ਸੁਪਰ ਸਪੈਸ਼ਲਿਸਟ ਹਸਪਤਾਲ” ਜੀਰਾ ਗੇਟ ਫਿਰੋਜਪੁਰ ਵੱਲੋਂ ਆਪਣੇ ਸਹਿਯੋਗੀ ਮਾਹਿਰ ਡਾਕਟਰ ਦੀਆਂ ਟੀਮ ਨਾਲ ਮੈਡੀਕਲ ਕੈਂਪ ਲਗਾਇਆ ਗਿਆ। ਜਿਨਾਂ ਵਿੱਚ ਡਾਕਟਰ “ਜੈਕ ਭੱਟੀ” ਜਨਰਲ ਮੈਡੀਸਨ, ਡਾਕਟਰ “ਆਰਜੂ ਢਿੰਗਰਾ” ਇਸਤਰੀ ਰੋਗ ਮਾਹਿਰ, ਡਾਕਟਰ” ਰੋਹਿਤ “ਬੱਚਿਆਂ ਦੇ ਡਾਕਟਰ ਹਾਜ਼ਰ ਸਨ। ਇਸ ਕੈਂਪ ਵਿੱਚ ਉਹਨਾਂ ਦੀ ਟੀਮ ਵੱਲੋਂ ਬੱਚਿਆਂ ਦਾ ਅਤੇ ਉਹਨਾਂ ਨਾਲ ਆਏ ਉਹਨਾਂ ਦੇ ਮਾਪਿਆਂ ਦਾ ਵੀ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਲੋੜ ਅਨੁਸਾਰ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ।ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਕਵਰਜੀਤ ਸਿੰਘ ,ਡਾਇਰੈਕਟਰ ਸ. ਪਰਵਿੰਦਰ ਸਿੰਘ ,ਵਾਈਸ ਚੇਅਰਮੈਨ ਸ. ਸ਼ਰਨਪ੍ਰੀਤ ਸਿੰਘ, ਜਨਰਲ ਸਕੱਤਰ ਸ. ਸਨੇਹਪ੍ਰੀਤ ਸਿੰਘ ਹਾਜ਼ਰ ਸਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਬਾਸ਼ ਸਿੰਘ ਅਤੇ ਪ੍ਰਿੰਸੀਪਲ ਰੀਤੂ ਚੋਪੜਾ ਵੱਲੋਂ ਬਾਗੜ ਹਸਪਤਾਲ ਦੀ ਟੀਮ ਦਾ ਸਵਾਗਤ ਕੀਤਾ ਗਿਆ। ਇਸ ਕੈਂਪ ਵਿੱਚ ਸਕੂਲ ਦੇ ਵਿਦਿਆਰਥੀ ਨੇ ਚੰਗੇ ਢੰਗ ਨਾਲ ਆਪਣਾ ਚੈੱਕਅਪ ਕਰਵਾਇਆ। ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਵਿੱਚ ਅਜਿਹੇ ਹੋਰ ਵੀ ਕੈਂਪ ਲਗਾਏ ਜਾਣਗੇ।

Related Articles

Leave a Reply

Your email address will not be published. Required fields are marked *

Back to top button