
ਫਿਰੋਜ਼ਪੁਰ, 27 ਮਈ- ਫਿਰੋਜ਼ਪੁਰ ‘ਚ ਕੋਵਿਡ ਪਾਜ਼ੇਟਿਵ ਨੌਜਵਾਨ ਮਿਲਿਆ ਹੈ। ਗੁਰੂਗ੍ਰਾਮ ‘ਚ ਕੰਮ ਕਰਨ ਵਾਲਾ 25 ਸਾਲਾ ਇਕ ਨੌਜਵਾਨ ਬੁਖਾਰ ਤੇ ਖੰਘ ਤੋਂ ਪੀੜਤ ਹੋਣ ਤੋਂ ਬਾਅਦ ਆਪਣੇ ਰੇਲਵੇ ‘ਚ ਕੰਮ ਕਰਦੇ ਪਿਤਾ ਨੂੰ ਮਿਲਣ ਫਿਰੋਜ਼ਪੁਰ ਆਇਆ ਸੀ। ਇੱਥੇ ਨੌਜਵਾਨ ਦੀ ਕੋਰੋਨਾ ਰਿਪੋਰਟ ਰੈਪਿਡ ਟੈਸਟ ‘ਚ ਪਾਜ਼ੇਟਿਵ ਪਾਈ ਗਈ। ਇਸ ਤੋਂ ਬਾਅਦ ਉਸ ਨੂੰ 7 ਦਿਨਾਂ ਲਈ ਹੋਮ ਆਈਸੋਲੇਸ਼ਨ ‘ਚ ਭੇਜ ਦਿੱਤਾ ਗਿਆ।



