Punjab

ਹੁਸ਼ਿਆਰਪੁਰ : ਪਤਨੀ ਨੂੰ ਕਰਦਾ ਸੀ ਗੰਦੇ ਇਸ਼ਾਰੇ, ਸ਼ਿਕਾਇਤ ਕਰਨ ਗਏ ਪਤੀ ‘ਤੇ ਵੀ ਕੀਤਾ ਚਾਕੂ ਨਾਲ ਹਮਲਾ; ਦੋਸ਼ੀ ਗ੍ਰਿਫ਼ਤਾਰ

ਹੁਸ਼ਿਆਰਪੁਰ, 26 ਮਈਪਤਨੀ ਨੂੰ ਬੁਰੀ ਨਜ਼ਰ ਨਾਲ ਦੇਖਣ ਦਾ ਵਿਰੋਧ ਕਰਨ ‘ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ ’ਚ ਜ਼ਖ਼ਮੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਇਕ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ। ਜਿਸਦੀ ਪਛਾਣ ਸੰਨੀ ਕੁਮਾਰ ਪੁੱਤਰ ਕੰਗਾਲੀ ਮੁਖੀਆ, ਨਿਵਾਸੀ ਸੁੰਦਰ ਨਗਰ, ਬਾਜ਼ੀਗਰ ਮੁਹੱਲੇ ਦੇ ਤੌਰ ’ਤੇ ਕੀਤੀ ਗਈ ਹੈ। ਪੁਲਿਸ ਨੇ ਇਹ ਮਾਮਲਾ ਸ਼ਕੁੰਤਲਾ ਕੁਮਾਰੀ ਪਤਨੀ ਪੰਕਜ ਕੁਮਾਰ, ਨਿਵਾਸੀ ਸੁੰਦਰ ਨਗਰ ਬਾਜ਼ੀਗਰ ਮੁਹੱਲੇ ਦੇ ਬਿਆਨ ’ਤੇ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ’ਚ ਸ਼ਕੁੰਤਲਾ ਕੁਮਾਰੀ ਨੇ ਦੱਸਿਆ ਕਿ ਉਕਤ ਦੋਸ਼ੀ ਪਿਛਲੇ ਕੁਝ ਦਿਨਾਂ ਤੋਂ ਉਸਨੂੰ ਗਲਤ ਨਜ਼ਰਾਂ ਨਾਲ ਦੇਖ ਰਿਹਾ ਸੀ ਅਤੇ ਗਲੀ ਵਿਚ ਆਉਂਦੇ-ਜਾਂਦੇ ਗਲਤ ਟਿੱਪਣੀਆਂ ਕਰਦਾ ਸੀ। ਜਿਸ ਬਾਰੇ ਉਸਨੇ ਦੋਸ਼ੀ ਦੀ ਮਾਂ ਅਤੇ ਆਪਣੇ ਪਤੀ ਨੂੰ ਦੱਸਿਆ ਸੀ। ਪਿਛਲੇ ਦਿਨ ਜਦੋਂ ਉਹ ਘਰ ਦੇ ਵਿਹੜੇ ਵਿਚ ਕੰਮ ਕਰ ਰਹੀ ਸੀ ਤਾਂ ਸੰਨੀ ਨੇ ਆਪਣੀ ਛੱਤ ਤੋਂ ਉਸਨੂੰ ਗੰਦੇ ਇਸ਼ਾਰੇ ਕਰਨ ਸ਼ੁਰੂ ਕਰ ਦਿੱਤੇ, ਜਿਸ ਬਾਰੇ ਉਸਨੇ ਆਪਣੇ ਪਤੀ ਨੂੰ ਫਿਰ ਦੱਸਿਆ। ਜਦੋਂ ਉਸਦਾ ਪਤੀ ਸੰਨੀ ਦੇ ਬਾਰੇ ਉਸਦੇ ਮਾਤਾ-ਪਿਤਾ ਨਾਲ ਗੱਲ ਕਰਨ ਗਿਆ ਤਾਂ ਸੰਨੀ ਨੇ ਉਸਦੇ ਪਤੀ ‘ਤੇ ਚਾਕੂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਿਸਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਪੀੜੀਤਾ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button