Punjab

ਪੰਜਾਬ ’ਚ ‘ਐਨੀਵੇਅਰ ਰਜਿਸਟਰੀ ਸਕੀਮ’ ਦਾ ਆਗਾਜ਼

ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਆਪਣੀ ਪਸੰਦ ਦੀ ਕਿਸੇ ਵੀ ਤਹਿਸੀਲ ’ਚ ਕਰਵਾਈ ਜਾ ਸਕੇਗੀ ਰਜਿਸਟਰੀ

ਐੱਸਏਐੱਸ ਨਗਰ, 26 ਮਈ- ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਮੁਹਾਲੀ ਜ਼ਿਲ੍ਹੇ ਤੋਂ ਪੰਜਾਬ ਨੂੰ ਨਵੀਂ ਸੌਗਾਤ ਦਿੰਦਿਆਂ ‘ਐਨੀਵੇਅਰ ਰਜਿਸਟਰੀ ਸਕੀਮ’ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਤਹਿਤ ਹੁਣ ਲੋਕਾਂ ਨੂੰ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਿਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਇਤਿਹਾਸਕ ਪਹਿਲਕਦਮੀ ਨਾਲ ਪੰਜਾਬ ਦੇ ਲੋਕ ਆਪਣੀ ਪਸੰਦ ਦੀ ਕਿਸੇ ਵੀ ਤਹਿਸੀਲ ’ਚ ਰਜਿਸਟਰੀ ਕਰਵਾ ਸਕਣਗੇ।ਇਸ ਮੈਗਾ ਪ੍ਰੋਜੈਕਟ ਦੀ ਸ਼ੁਰੂਆਤ ਐਤਵਾਰ ਸਵੇਰੇ 11:30 ਵਜੇ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਕੀਤੀ ਗਈ। ਸਰਕਾਰ ਵੱਲੋਂ ਇਸ ਸਕੀਮ ਲਈ ਇਕ ਵਿਸ਼ੇਸ਼ ਵੈੱਬਸਾਈਟ ਬਣਾਈ ਗਈ ਹੈ। ਕਿਤੇ ਵੀ ਰਜਿਸਟਰੀ ਕਰਵਾਉਣ ਲਈ ਲੋਕਾਂ ਨੂੰ ਇਸ ਵੈੱਬਸਾਈਟ ’ਤੇ ਜਾ ਕੇ ‘ਐਨੀਵੇਅਰ ਰਜਿਸਟਰੀ’ ਬਦਲ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ਜਿਸ ਇਲਾਕੇ ਦੀ ਰਜਿਸਟਰੀ ਕਰਵਾਉਣੀ ਹੈ, ਉਸ ਤਹਿਸੀਲ ਅਤੇ ਜਿੱਥੇ ਰਜਿਸਟਰੀ ਕਰਵਾਉਣੀ ਹੈ, ਉਸ ਤਹਿਸੀਲ ਦੀ ਚੋਣ ਕਰਨੀ ਪਵੇਗੀ। ਇਸ ਯੋਜਨਾ ਤਹਿਤ ਰਜਿਸਟਰੀ ਲਿਖਣ ਲਈ 500 ਰੁਪਏ ਅਤੇ ਅਪਾਇੰਟਮੈਂਟ ਲੈਣ ਲਈ ਵੱਖਰੇ ਤੌਰ ’ਤੇ 500 ਰੁਪਏ ਲੱਗਣਗੇ। ਇਸ ਨਾਲ ਨਿੱਜੀ ਤੌਰ ’ਤੇ ਰਜਿਸਟਰੀ ਲਿਖਣ ਵਾਲਿਆਂ ਵੱਲੋਂ ਮਨਮਰਜ਼ੀ ਨਾਲ ਵਸੂਲੀ ਜਾਂਦੀ ਰਕਮ ’ਤੇ ਲਗਾਮ ਲੱਗ ਸਕੇਗੀ ਜਿਸ ਨਾਲ ਲੋਕਾਂ ਨੂੰ ਵੱਡੀ ਵਿੱਤੀ ਰਾਹਤ ਮਿਲੇਗੀ।

ਤਹਿਸੀਲਾਂ ’ਚ ਲੱਗੇਗੀ ਵੱਡੀ ਐੱਲਈਡੀ ਸਕ੍ਰੀਨ, ਟੋਕਨ ਸਿਸਟਮ ਹੋਵੇਗਾ ਸ਼ੁਰ

ਹੁਣ ਹਰ ਤਹਿਸੀਲ ਵਿਚ ਰਜਿਸਟਰੀ ਕਰਵਾਉਣ ਲਈ ਟੋਕਨ ਸਿਸਟਮ ਸ਼ੁਰੂ ਕੀਤਾ ਜਾਵੇਗਾ। ਇਸ ਟੋਕਨ ਸਿਸਟਮ ਤਹਿਤ ਰਜਿਸਟਰੀ ਦਾ ਸਲਾਟ ਬੁੱਕ ਕਰਵਾਉਣ ’ਤੇ ਟੋਕਨ ਨੰਬਰ ਦਿੱਤਾ ਜਾਵੇਗਾ। ਵੱਡੀਆਂ ਐੱਲਈਡੀ ਸਕ੍ਰੀਨਾਂ ’ਤੇ ਇਹ ਲਗਾਤਾਰ ਡਿਸਪਲੇਅ ਹੁੰਦਾ ਰਹੇਗਾ ਕਿ ਕਿਹੜੇ ਟੋਕਨ ਨੰਬਰ ਦੀ ਰਜਿਸਟਰੀ ਚੱਲ ਰਹੀ ਹੈ ਅਤੇ ਅੱਗੇ ਕਿਹੜੇ ਨੰਬਰ ਦੇ ਟੋਕਨ ਦੀ ਰਜਿਸਟਰੀ ਹੋਣੀ ਹੈ। ਇਸ ਨਾਲ ਰਜਿਸਟਰੀ ਕਰਵਾਉਣ ਵਾਲੇ ਵਿਅਕਤੀ ਨੂੰ ਆਸਾਨੀ ਨਾਲ ਪਤਾ ਲੱਗ ਸਕੇਗਾ ਕਿ ਉਸ ਦੀ ਰਜਿਸਟਰੀ ਵਿਚ ਕਿੰਨਾ ਸਮਾਂ ਲੱਗੇਗਾ। ਪਹਿਲਾਂ ਵੀ ਟੋਕਨ ਨੰਬਰ ਦਿੱਤਾ ਜਾਂਦਾ ਸੀ ਪਰ ਡਿਸਪਲੇਅ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਰਜਿਸਟਰੀ ਕਰਵਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ। ਇਹ ਨਵੀਂ ਵਿਵਸਥਾ ਲੋਕਾਂ ਦੀ ਸਹੂਲਤ ਲਈ ਮਹੱਤਵਪੂਰਨ ਕਦਮ ਹੈ।

Related Articles

Leave a Reply

Your email address will not be published. Required fields are marked *

Back to top button