Punjab

ਮਾਂ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਸੀ ਪੁੱਤ, ਦੋਸਤ ਨਾਲ ਮਿਲ ਕੇ ਕੁਹਾੜੀ ਨਾਲ ਵੱਢਿਆ ਪ੍ਰੇਮੀ; ਵਾਰਦਾਤ ਤੋਂ ਬਾਅਦ ਫਰਾਰ

ਬਠਿੰਡਾ, 26 ਮਈ- ਜ਼ਿਲ੍ਹੇ ਦੇ ਪਿੰਡ ਸੰਗਤ ਮੰਡੀ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੇ ਦੋਸਤ ਨਾਲ ਮਿਲ ਕੇ ਜੱਸੀ ਬਾਗਵਾਲੀ ਪਿੰਡ ਦੇ ਇਕ ਵਿਅਕਤੀ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਕਤਲ ਦਾ ਕਾਰਨ ਇਹ ਹੈ ਕਿ ਮ੍ਰਿਤਕ ਵਿਅਕਤੀ ਦੇ ਮੁਲਜ਼ਮ ਨੌਜਵਾਨ ਦੀ ਮਾਂ ਨਾਲ ਨਾਜਾਇਜ਼ ਸਬੰਧ ਸਨ ਤੇ ਉਹ ਇਸ ਗੱਲ ਨੂੰ ਲੈ ਕੇ ਰੰਜਿਸ਼ ਰੱਖਦਾ ਸੀ। ਪਿਛਲੇ ਐਤਵਾਰ ਸ਼ਾਮ ਨੂੰ ਮ੍ਰਿਤਕ ਜਗਸੀਰ ਸਿੰਘ ਉਰਫ਼ ਗੱਡੂ ਆਪਣੀ ਦੂਜੀ ਪਤਨੀ ਦੀ ਧੀ ਨੂੰ ਲੈਣ ਸੰਗਤ ਮੰਡੀ ਸਥਿਤ ਆਪਣੇ ਸਹੁਰੇ ਘਰ ਆਇਆ ਸੀ। ਜਦੋਂ ਮੁਲਜ਼ਮ ਜੈਵਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਰੰਜਿਸ਼ ਰੱਖਦੇ ਹੋਏ ਐਤਵਾਰ ਰਾਤ ਉਸਨੂੰ ਸੜਕ ‘ਤੇ ਘੇਰ ਲਿਆ ਤੇ ਉਸਦਾ ਕਤਲ ਕਰ ਦਿੱਤਾ। ਫਿਰ ਆਪਣੇ ਅਣਪਛਾਤੇ ਦੋਸਤ ਨਾਲ ਮੌਕੇ ਤੋਂ ਭੱਜ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦਿਹਾਤੀ ਐਸਪੀ ਹਿਨਾ ਗੁਪਤਾ ਤੇ ਸੰਗਤ ਥਾਣਾ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਘਟਨਾ ਦੇ ਚਸ਼ਮਦੀਦ ਗਵਾਹ ਤੇ ਮ੍ਰਿਤਕ ਦੇ ਦਾਦਾ ਜੀ ਦੀ ਸ਼ਿਕਾਇਤ ਦੇ ਆਧਾਰ ‘ਤੇ ਸੰਗਤ ਥਾਣਾ ਪੁਲਿਸ ਨੇ ਮੁਲਜ਼ਮ ਜੈਵਿੰਦਰ ਸਿੰਘ ਅਤੇ ਇਕ ਅਣਪਛਾਤੇ ਨੌਜਵਾਨ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਥਾਣਾ ਸੰਗਤ ਦੇ ਐਸਐਚਓ ਪਰਮ ਪਾਰਸ ਚਾਹਲ ਨੇ ਦੱਸਿਆ ਕਿ ਮ੍ਰਿਤਕ ਜਗਸੀਰ ਸਿੰਘ ਉਰਫ਼ ਗੱਡੂ ਦੇ ਮੁਲਜ਼ਮ ਜੈਵਿੰਦਰ ਸਿੰਘ ਦੀ ਮਾਂ ਨਾਲ ਨਾਜਾਇਜ਼ ਸਬੰਧ ਸਨ। ਮੁਲਜ਼ਮ ਜੈਵਿੰਰ ਸਿੰਘ ਨੂੰ ਉਸ ਨਾਲ ਨਫ਼ਰਤ ਸੀ। ਪਿਛਲੇ ਐਤਵਾਰ ਜਦੋਂ ਉਸਨੂੰ ਜਗਸੀਰ ਸਿੰਘ ਦੇ ਸੰਗਤ ਮੰਡੀ ਆਉਣ ਬਾਰੇ ਪਤਾ ਲੱਗਾ ਤਾਂ ਉਸਨੇ ਉਪਰੋਕਤ ਦੁਸ਼ਮਣੀ ਕਾਰਨ ਉਸਨੂੰ ਮਾਰ ਮੁਕਾਇਆ। ਮੁਲਜ਼ਮ ਜੈਵਿੰਦਰ ਸਿੰਘ ਅਤੇ ਉਸਦੇ ਅਣਪਛਾਤੇ ਸਾਥੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਵਾਂ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button