Punjab

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਐਨ.ਪੀ.ਐਸ. ਕਰਮਚਾਰੀਆਂ ਵੱਲੋ ਡੀ.ਸੀ. ਦਫਤਰ ਮੂਹਰੇ ਭੁੱਖ ਹੜਤਾਲ

ਬਾਲ ਕਿਸ਼ਨ

ਫਿਰੋਜ਼ਪੁਰ, 1 ਅਕਤੂਬਰ : ਨੈਸ਼ਨ ਮੂਵਮੈਟ ਆਫ ਓਲਡ ਪੈਨਸ਼ਨ ਸਕੀਮ ਦੇ ਸੱਦੇ ਉਤੇ ਕੌਮੀ ਪੱਧਰ ਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋ ਸੂਬੇ ਭਰ ਵਿਚ ਜਿ਼ਲ੍ਹਾ ਸਦਰ ਮੁਕਾਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਗਈ । ਇਸੇ ਕੜੀ ਤਹਿਤ ਡੀ.ਸੀ. ਦਫਤਰ ਫਿਰੋਜ਼ਪੁਰ ਦੇ ਮੂਹਰੇ ਜਿ਼ਲ੍ਹਾ ਭਰ ਦੇ ਐਨ.ਪੀ.ਐਸ. ਕਰਮਚਾਰੀਆਂ ਵੱਲੋ ਇੱਕ ਰੋਜਾ ਭੁੱਖ ਹੜਤਾਲ ਕੀਤੀ ਗਈ । ਇਸ ਭੁੱਖ ਹੜਤਾਲ ਦੀ ਅਗਵਾਈ ਜਗਸੀਰ ਸਿੰਘ ਭਾਂਗਰ ਜਿ਼ਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਜਗਸੀਰ ਸਿੰਘ ਗਿੱਲ ਜਿ਼ਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿ਼ਲ੍ਹਾ ਫਿਰੋਜ਼ਪੁਰ ਵੱਲੋ ਕੀਤੀ ਗਈ । ਇਸ ਭੁੱਖ ਹੜਤਾਲ ਵਿਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ । ਮੁਲਾਜ਼ਮਾਂ ਦੇ ਭਰਵੇ ਇੱਕਠ ਨੂੰ ਜਗਸੀਰ ਸਿੰਘ ਭਾਂਗਰ ਜਿ਼ਲ੍ਹਾ ਪ੍ਰਧਾਨ, ਸੋਨੂੰ ਕਸ਼ਅਪ ਜਿ਼ਲ੍ਹਾ ਜਨਰਲ ਸਕੱਤਰ, ਪਿੱਪਲ ਸਿੰਘ ਸਿੱਧੂ ਜਿ਼ਲ੍ਹਾ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ., ਜਗਸੀਰ ਸਿੰਘ ਗਿੱਲ ਜਿ਼ਲ੍ਹਾ ਕਨਵੀਨਰ, ਮਨੋਹਰ ਲਾਲ ਜਿ਼ਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਓਮ ਪ੍ਰਕਾਸ਼ ਰਾਣਾ ਸੂਬਾਈ ਮੀਤ ਪ੍ਰਧਾਨ ਸੀ.ਪੀ.ਐਫ. ਅਤੇ ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕੀਤੀ ਕਿ ਪੰਜਾਬ ਸਰਕਾਰ ਵੱਲੋ ਤਿੰਨ ਸਾਲ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਕੀਤਾ ਗਿਆ ਨੋਟੀਫਿਕੇ਼ਸਨ ਤੁਰੰਤ ਲਾਗੂ ਕੀਤਾ ਜਾਵੇ ਜਿਸ ਨਾਲ ਮੁਲਾ਼ਜਮਾਂ ਦਾ ਭਵਿੱਖ ਅਤੇ ਬੁਢਾਪਾ ਸੁਰੱਖਿਅਤ ਹੋ ਸਕੇ । ਇਸ ਮੌਕੇ ਸੰਦੀਪ ਸਿੰਘ ਦਿਓਲ ਪ੍ਰਧਾਨ ਡੀ.ਸੀ. ਦਫਤਰ, ਸੁਖਚੈਨ ਸਿੰਘ ਪ੍ਰਧਾਨ ਖੇਤੀਬਾੜੀ ਵਿਭਾਗ, ਜਗਸੀਰ ਸਿੰਘ ਗਿੱਲ, ਜਗਸੀਰ ਸਿੰਘ ਭਾਂਗਰ, ਸੋਨੂੰ ਕਸ਼ਅਪ, ਓਮ ਪ੍ਰਕਾਸ਼ ਰਾਣਾ, ਹਰਮੀਤ ਸਿੰਘ ਮੱਲੀ ਫੂਡ ਸਪਲਾਈ, ਜੁਗਲ ਕਿਸ਼ੋਰ ਲੋਕ ਨਿਰਮਾਣ ਵਿਭਾਗ, ਸੁਖਦੀਪ ਸਿੰਘ ਔਲਖ, ਰੇਸ਼ਮ ਸਿੰਘ ਸ਼ੇਰ ਖਾਂ, ਗੁਰਚਰਨ ਸਿੰਘ ਕਲਸੀ, ਬਲਜਿੰਦਰ ਸਿੰਘ, ਤੇਜਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਕੌਰ, ਅੰਜੂ, ਹਰਪ੍ਰੀਤ ਕੌਰ, ਸੁਖਬੀਰ ਕੌਰ, ਭੁਪਿੰਦਰ ਕੌਰ, ਜਸਵਿੰਦਰ ਸਿੰਘ ਨੇ ਭੁੱਖ ਹੜਤਾਲ ਤੇ ਬੈਠਕੇ ਸੂਬਾ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ । ਉਕਤ ਮੁਲਾਜ਼ਮ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ । ਇਸ ਮੌਕੇ ਮੁਲਾਜ਼ਮਾਂ ਦੇ ਇੱਕਠ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।

Related Articles

Leave a Reply

Your email address will not be published. Required fields are marked *

Back to top button