
ਬਾਲ ਕਿਸ਼ਨ
ਫਿਰੋਜ਼ਪੁਰ, 14 ਮਈ-ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨ ਵੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 11 ਮੋਬਾਇਲ ਫੋਨ ਅਤੇ 72 ਪੂੜੀਆਂ ਜਰਦਾ ਬਰਾਮਦ ਹੋਇਆ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 9 ਹਵਾਲਾਤੀਆਂ ਅਤੇ 3 ਕੈਦੀਆਂ ਖਿਲਾਫ 52-ਏ, 42 ਪ੍ਰੀਜਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਨੇ ਵੱਖ ਵੱਖ ਪੱਤਰ ਨੰਬਰਾਂ ’ਤੇ ਤਲਾਸ਼ੀ ਦੌਰਾਨ ਹਵਾਲਾਤੀ ਗੁਰਸਿਮਰਨਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਲੱਖੂਵਾਲਾ ਥਾਣਾ ਅਜਨਾਲਾ ਅੰਮ੍ਰਿਤਸਰ ਕੋਲੋਂ 1 ਕੀਪੈਡ ਮੋਬਾਇਲ ਅਤੇ 4 ਪੂੜੀਆਂ ਜਰਦਾ (ਤੰਬਾਕੂ), ਹਵਾਲਾਤੀ ਸੰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮੁੱਬੇ ਥਾਣਾ ਸਦਰ ਫਿਰੋਜ਼ਪੁਰ ਕੋਲੋਂ 1 ਵੀਵੋ ਟੱਚ ਸਕਰੀਨ ਮੋਬਾਇਲ ਫੋਨ ਸਮੇਤ ਸਿੰਮ, ਕੈਦੀ ਸੁਖਜਿੰਦਰਪਾਲ ਸਿੰਘ ਉਰਫ ਛਣਕਾ ਪੁੱਤਰ ਸੋਹਣ ਸਿੰਘ ਵਾਸੀ ਘਾਂਗਾ ਕਲਾ ਥਾਣਾ ਅਮੀਰ ਖਾਸ ਜ਼ਿਲ੍ਹਾ ਫਾਜ਼ਿਲਕਾ ਕੋਲੋਂ 1 ਸੈਮਸੰਗ ਕੀਪੈਡ ਮੋਬਾਇਲ ਫੋਨ ਅਤੇ 1 ਦੇਸੀ ਚਾਰਜਰ ਬਿਨਾ ਕਵਰ, ਹਵਾਲਾਤੀ ਸ਼ਕਸ਼ਮ ਗਿਰੀ ਉਰਫ ਸੰਨੀ ਪੁੱਤਰ ਜਸਵੰਤ ਸਿੰਘ ਵਾਸੀ ਨੱਥੂ ਵਾਲਾ ਥਾਣਾ ਸਦਰ ਫਰੀਦਕੋਟ ਕੋਲੋਂ 1 ਕੀਪੈਡ ਮੋਬਾਇਲ ਫੋਨ ਸਮੇਤ ਸਿੰਮ, ਹੈੱਡਫੋਨ, ਕੈਦੀ ਕੁਲਵਿੰਦਰ ਸਿੰਘ ਉਰਫ ਰਿੰਕੂ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸਲੇਬ ਬਾਹ ਥਾਣਾ ਫੂਲ ਜ਼ਿਲ੍ਹਾ ਬਠਿੰਡਾ ਕੋਲੋਂ 1 ਟੱਚ ਸਕਰੀਨ ਮੋਬਾਇਲ ਫੋਨ ਸਮੇਤ ਸਿੰਮ, ਸਮੇਤ ਹੈੱਡਫੋਨ ਅਤੇ 1 ਕੀਪੈਡ ਮੋਬਾਇਲ ਫੋਨ ਲਾਵਾਰਿਸ ਹਾਲਤ ਵਿਚ, ਕੈਦੀ ਵਰਿੰਦਰ ਸਿੰਘ ਉਰਫ ਬੰਟੀ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਜੀਗਰ ਬਸਤੀ ਸ਼ਹੀਦ ਬਲਵਿੰਦਰ ਸਿੰਘ ਨਗਰ ਗਲੀ ਨੰਬਰ 2 ਥਾਣਾ ਸਿਟੀ ਫਰੀਦਕੋਟ ਕੋਲੋਂ ਕੋਲੋਂ 1 ਟੱਚ ਸਕਰੀਨ ਮੋਬਾਇਲ ਫੋਨ ਸਮੇਤ ਸਿੰਮ, ਸਮੇਤ ਹੈੱਡਫੋਨ ਅਤੇ 1 ਕੀਪੈਡ ਮੋਬਾਇਲ ਫੋਨ ਲਵਾਰਿਸ ਹਾਲਤ ਵਿਚ, ਹਵਾਲਾਤੀ ਅਕਾਸ਼ ਪੁੱਤਰ ਤਰਸੇਮ ਸਿੰਘ ਵਾਸੀ ਗਵਾਲੀ ਮੰਡੀ ਥਾਣਾ ਕੰਨਟੋਨਮੈਂਟ ਜ਼ਿਲ੍ਹਾ ਅੰਮ੍ਰਿਤਸਰ ਕੋਲੋਂ 1 ਟੱਚ ਸਕਰੀਨ ਮੋਬਾਇਲ ਫੋਨ ਬਿਨ੍ਹਾ ਸਿੰਮ, ਹਵਾਲਾਤੀ ਦਰਪਨ ਵਧਵਾ ਪੁੱਤਰ ਵਿਜੈ ਕੁਮਾਰ ਵਾਸੀ ਰੇਲਵੇ ਰੋਡ ਵਾਰਡ ਨੰਬਰ 9 ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਕੋਲੋਂ 1 ਕੀਪੈਡ ਮੋਬਾਇਲ ਫੋਨ ਬਿਨ੍ਹਾ ਸਿੰਮ, ਹਵਾਲਾਤੀ ਗੁਰਮਨਪ੍ਰੀਤ ਸਿੰਘ ਉਰਫ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹਾਤਮ ਨਗਰ ਥਾਣਾ ਸਦਰ ਫਾਜ਼ਿਲਕਾ ਕੋਲੋਂ 1 ਟੱਚ ਸਕਰੀਨ ਮੋਬਾਇਲ ਫੋਨ ਸਮੇਤ ਸਿੰਮ, ਹਵਾਲਾਤੀ ਰਵੀਦਾਸ ਪੁੱਤਰ ਬੀਰਾ ਕੋਲੋਂ 1 ਕੀਪੈਡ ਮੋਬਾਇਲ ਫੋਨ ਹੀਰੋ ਬਿਨ੍ਹਾ ਸਿੰਮ, ਹਵਾਲਾਤੀ ਗੁਰਨੈਬ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਕੋਟ ਸੁਖੀਆ ਥਾਣਾ ਸਦਰ ਕੋਟਕਪੂਰਾ ਕੋਲੋਂ 1 ਕੀਪੈਡ ਮੋਬਾਇਲ ਫੋਨ ਸਮੇਤ ਬੈਟਰੀ, ਬਿਨ੍ਹਾ ਸਿੰਮ, ਹਵਾਲਾਤੀ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੋਟਲੀ ਸੁਰਤ ਮੱਲੀ ਥਾਣਾ ਸਦਰ ਗੁਰਦਾਸਪੁਰ ਕੋਲੋਂ 1 ਕੀਪੈਡ ਮੋਬਾਇਲ ਫੋਨ ਸਮੇਤ ਬੈਟਰੀ, ਬਿਨ੍ਹਾ ਸਿੰਮ ਬਰਾਮਦ ਹੋਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਹਵਾਲਾਤੀਆਂ ਅਤੇ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



