Punjab

ਪੁਲਿਸ ਨੇ ਬਰਾਮਦ ਕੀਤੀ 200 ਲੀਟਰ ਲਾਹਣ

ਲਹਿਰਾਗਾਗਾ, 14 ਮਈ-ਥਾਣਾ ਲਹਿਰਾ ਦੀ ਪੁਲਿਸ ਨੂੰ ਯੁੱਧ ਨਸ਼ਿਆਂ ਵਿਰੁੱਧ ਚਲਾਈ ਮਹਿਮ ਤਹਿਤ ਉਦੋਂ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਕੋਲੋਂ 200 ਲੀਟਰ ਲਾਹਣ ਬਰਾਮਦ ਕੀਤਾ ਗਿਆ। ਇਸ ਵਾਰੇ ਥਾਣਾ ਲਹਿਰਾ ਨਾਲ ਸਬੰਧਤ ਚੌਂਕੀ ਚੋਟੀਆਂ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ, ਕਿ ਮੈਂ ਸਮੇਤ ਸਾਥੀ ਕਰਮਚਾਰੀਆਂ ਦੇ ਬਰਾਏ ਚੈਕਿੰਗ ਅਤੇ ਗਸ਼ਤ ਸਬੰਧੀ ਦੀ ਪੁਆਇੰਟ ਚੋਟੀਆਂ ਮੌਜੂਦ ਸੀ। ਦੇਰ ਸ਼ਾਮ ਸਾਢੇ ਅੱਠ ਵਜੇ ਦੇ ਕਰੀਬ ਮੁਖਵਰ ਖਾਸ ਨੇ ਅਲਹਦਗੀ ਵਿੱਚ ਆ ਕੇ ਇਤਲਾਹ ਦਿੱਤੀ, ਕਿ ਅਵਤਾਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਖੋਰਾ ਕਲਾਂ, ਥਾਣਾ ਲਹਿਰਾ ਜੋ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਜੇਕਰ ਇਸ ਦੇ ਖੇਤ ਵਾਲੀ ਮੋਟਰ ਤੇ ਛਾਪੇਮਾਰੀ ਕੀਤੀ ਜਾਵੇ ਤਾਂ ਨਜਾਇਜ਼ ਸ਼ਰਾਬ ਜਾਂ ਲਾਹਣ ਸਮੇਤ ਕਾਬੂ ਆ ਸਕਦਾ ਹੈ। ਜਿਸਦੇ ਚਲਦਿਆਂ ਥਾਣਾ ਲਹਿਰਾ ਵਿਖੇ ਰੁੱਕਾ ਭੇਜ ਕੇ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ। ਸਾਡੇ ਵੱਲੋਂ ਜਦੋਂ ਅਵਤਾਰ ਸਿੰਘ ਦੀ ਮੋਟਰ ਵਾਲੇ ਖੇਤ ਛਾਪਾ ਮਾਰਿਆ ਗਿਆ ਤਾਂ ਉਥੋਂ 200 ਲੀਟਰ ਲਾਹਣ ਬਰਾਮਦ ਕੀਤਾ ਗਿਆ। ਜਦੋਂ ਕਿ ਦੋਸ਼ੀ ਅਵਤਾਰ ਸਿੰਘ ਦੀ ਗਿਰਫਤਾਰੀ ਬਾਕੀ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇੰਚਾਰਜ ਰਣਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਾਡੇ ਵੱਲੋਂ ਇਸੇ ਤਰ੍ਹਾਂ ਬਲਕਿ ਹੋਰ ਤੇਜ਼ੀ ਨਾਲ ਜਾਰੀ ਰਹੇਗੀ।

Related Articles

Leave a Reply

Your email address will not be published. Required fields are marked *

Back to top button