
ਮੁੰਬਈ, 13 ਮਈ- ਸਾਬਕਾ ਸੰਸਦ ਮੈਂਬਰ ਨਵਨੀਤ ਰਾਣਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਕਾਲ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਰਾਣਾ ਨੇ ਖਾਰ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਕਈ ਪਾਕਿਸਤਾਨੀ ਨੰਬਰਾਂ ਤੋਂ ਕਾਲਾਂ ਆਈਆਂ ਸਨ। ਇਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ।
ਪੁਲਿਸ ਨੇ ਨਹੀਂ ਦਰਜ ਕੀਤੀ ਸ਼ਿਕਾਇਤ
ਇਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਤਕ ਐਫਆਈਆਰ ਦਰਜ ਨਹੀਂ ਕੀਤੀ ਗਈ। ਪੁਲਿਸ ਮੁਤਾਬਕ ਗੈਰ-ਨੋਟਿਸ ਸ਼ਿਕਾਇਤਾਂ ‘ਚ ਪੁਲਿਸ ਬਿਨਾਂ ਅਦਾਲਤ ਦੇ ਹੁਕਮ ਦੇ ਜਾਂਚ ਸ਼ੁਰੂ ਨਹੀਂ ਕਰ ਸਕਦੀ।
ਆਪਰੇਸ਼ਨ ਸਿੰਦੂਰ ‘ਤੇ ਦਿੱਤੀ ਸੀ ਪ੍ਰਤੀਕਿਰਿਆ
ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ 3 ਦਿਨਾਂ ਦੇ ਸੰਘਰਸ਼ ‘ਤੇ ਨਵਨੀਤ ਰਾਣਾ ਦੀ ਪ੍ਰਤੀਕਿਰਿਆ ਬਹੁਤ ਵਾਇਰਲ ਹੋ ਰਹੀ ਸੀ। ਨਵਨੀਤ ਰਾਣਾ ਨੇ ਆਪਰੇਸ਼ਨ ਸਿੰਦੂਰ ਤਂ ਬਾਅਦ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ।
2019 ‘ਚ ਬਣੀ ਸੀ MP
ਗੱਲ ਕਰੀਏ ਤਾਂ ਨਵਨੀਤ ਰਾਣਾ ਪਹਿਲੀ ਵਾਰ 2019 ‘ਚ ਅਮਰਾਵਤੀ ਸੀਟ ਤੋਂ ਇਕ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਲੋਕ ਸਭਾ ਲਈ ਚੁਣੀ ਗਈ ਸਨ। 2024 ਦੀਆਂ ਆਮ ਚੋਣਾਂ ‘ਚ ਉਨ੍ਹਾਂ ਨੇ ਉਸੇ ਚੋਣ ਖੇਤਰ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ, ਪਰ ਕਾਂਗਰਸ ਦੇ ਉਮੀਦਵਾਰ ਬਲਵੰਤ ਵਾਂਖੜੇ ਤੋਂ ਹਾਰ ਗਈ।



