
ਫ਼ਾਜ਼ਿਲਕਾ, 12 ਮਈ-ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਮੁੱਠਿਆਂਵਾਲੀ ਵਿਚ ਇਕ 51 ਐਮ.ਐਮ.ਮੋਰਟਾਰ ਦਾ ਖਾਲੀ ਸ਼ੈੱਲ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ. ਫਾਜ਼ਿਲਕਾ ਨੇ ਦੱਸਿਆ ਕਿ ਉਸ ਮੋਟਾਰ ਨੂੰ ਜੰਗਾਲ ਲੱਗਿਆ ਹੋਇਆ ਅਤੇ ਇਸ ਦਾ ਵਰਤਮਾਨ ਹਾਲਾਤ ਨਾਲ ਕੋਈ ਸੰਬੰਧ ਨਹੀਂ ਜਾਪਦਾ ਹੈ। ਪਰ ਜਾਂਚ ਤੋਂ ਬਾਅਦ ਜੇਕਰ ਕੋਈ ਹੋਰ ਤੱਥ ਸਾਹਮਣੇ ਆਇਆ ਤਾਂ ਸਾਂਝਾ ਕੀਤਾ ਜਾਵੇਗਾ।



