
ਲੁਧਿਆਣਾ, 12 ਮਈ- ਲੁਧਿਆਣਾ ਮਿੰਟੂ ਕਾਲੋਨੀ ’ਚ ਤਿੰਨ ਵਿਅਕਤੀਆਂ ਨੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਗਲੀ ’ਚ ਬੋਰ ਕਰਨ ਲਈ ਲਗੇ ਜਨਰੇਟਰ ਦੀ ਟੈਂਕੀ ’ਚੋਂ ਡੀਜ਼ਲ ਚੋਰੀ ਕਰ ਲਿਆ, ਜਦੋਂ ਇਕ ਵਿਅਕਤੀ ਨੇ ਇਨ੍ਹਾਂ ਵਿਅਕਤੀਆਂ ਦੇ ਘਰ ਜਾ ਕੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਉਸ ਦੇ ਘਰ ਦੇ ਗੇਟ ਦੀ ਭੰਨਤੋੜ ਕੀਤੀ ਤੇ ਉਸ ਦੀ ਮਕਾਨ ਮਾਲਕਣ ਨਾਲ ਵੀ ਝਗੜਾ ਕੀਤਾ। ਥਾਣਾ ਟਿੱਬਾ ਪੁਲਿਸ ਨੇ ਦੋਸ਼ੀਆਂ ਵਿਜੇ, ਰੋਹਿਤ, ਬ੍ਰਾਉ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮਿੰਟੂ ਕਾਲੋਨੀ ਦੇ ਨਿਵਾਸੀ ਹਰੀ ਨੇ ਦੱਸਿਆ ਕਿ ਉਹ ਸੀਵਰੇਜ ਦੀ ਸਪਲਾਈ ਤੇ ਪਾਣੀ ਦੇ ਪ੍ਰਬੰਧ ਲਈ ਬੋਰ ਕਰਵਾ ਰਿਹਾ ਹੈ। 28 ਅਪ੍ਰੈਲ ਦੀ ਰਾਤ ਨੂੰ ਉਕਤ ਦੋਸ਼ੀਆਂ ਨੇ ਬੋਰ ਕਰਨ ਲਈ ਲਗੇ ਜਨਰੇਟਰ ਦੀ ਟੈਂਕੀ ’ਚੋਂ ਡੀਜ਼ਲ ਚੋਰੀ ਕਰ ਲਿਆ, ਜਦੋਂ ਉਸ ਨੂੰ ਚੋਰੀ ਬਾਰੇ ਪਤਾ ਲੱਗਾ ਤਾਂ ਉਹ ਦੋਸ਼ੀਆਂ ਦੇ ਘਰ ਸ਼ਿਕਾਇਤ ਕਰਨ ਗਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਮਿਲ ਕੇ ਉਸ ਦੇ ਘਰ ਦੇ ਮੁੱਖ ਦਰਵਾਜੇ ਦੀ ਭੰਨਤੋੜ ਕੀਤੀ ਤੇ ਅੰਦਰ ਆ ਕੇ ਉਸ ਦੀ ਮਕਾਨ ਮਾਲਕਣ ਮਾਲਤੀ ਦੇਵੀ ਨਾਲ ਲੜਾਈ ਵੀ ਕੀਤੀ। ਜਾਂਚ ਅਧਿਕਾਰੀ ਏਐੱਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



