Punjab

ਸੜਕ ਹਾਦਸੇ ’ਚ ਇਕ ਕਬੱਡੀ ਖਿਡਾਰੀ ਦੀ ਮੌਤ, ਪੰਜ ਜ਼ਖ਼ਮੀ

ਨੰਗਲ, 11 ਮਈ- ਖੂਨੀ ਸੜਕ ਦਾ ਰੂਪ ਧਾਰ ਚੁੱਕੇ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਅੱਜ ਮੁੜ ਵਾਪਰੇ ਇੱਕ ਦਰਕਨਾਕ ਸੜਕ ਹਾਦਸੇ ਚ ਇੱਕ ਕਬੱਡੀ ਖਿਡਾਰ ਦੀ ਮੌਤ ਅਤੇ ਪੰਜ ਗੰਭੀਰ ਰੂਪ ਚ ਜਖਮੀ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏਐੱਸਆਈ ਸੁਸ਼ੀਲ ਕੁਮਾਰ ਨੇ ਦੱਸਿਆਂ ਕਿ ਸ਼ਨੀਵਾਰ ਨੂੰ ਸਵੇਰੇ ਵਾਪਰੇ ਇਸ ਸੜਕ ਹਾਦਸੇ ਚ ਛੇ ਕਬੱਡੀ ਖਿਡਾਰੀ ਹਰਿਆਣਾ ਦੇ ਕਰੂਕਸ਼ੇਤਰ ਤੋਂ ਕਾਰ ਨੰਬਰ ਡੀਐੱਲ 5 ਸੀਐੱਚ 6265 ਵਿੱਚ ਸਵਾਰ ਹੋ ਕੇ ਊਨਾ ਹਿਮਾਚਲ ਪ੍ਰਦੇਸ਼ ਵਿਖੇ ਕਬੱਡੀ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਜਾ ਰਹੇ ਸਨ। ਨੰਗਲ ਨੇੜੇ ਪਿੰਡ ਬ੍ਰਹਮਪੁਰ ਵਿਖੇ ਇਸ ਕਾਰ ਦੀ ਟੱਕਰ ਉਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਟਰੱਕ ਐੱਪੀ 72 ਡੀ 4520 ਨਾਲ ਟੱਕਰ ਹੋ ਗਈ। ਇਸ ਉਪਰੰਤ ਪਿਛੋਂ ਆ ਰਹੇ ਇੱਕ ਟਰੱਕ ਵਲੋਂ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਜ਼ਖ਼ਮੀ ਹੋਏ ਖਿਡਾਰੀਆਂ ਨੂੰ ਇਲਾਜ ਲਈ ਨੰਗਲ ਦੇ ਸਿਵਲ ਹਸਪਤਾਲ ਵਿਖੇ ਭਾਰਤੀ ਕਰਵਾਇਆ ਗਿਆ। ਮੌਕੇ ’ਤੇ ਮੌਜੂਦ ਡਾਕਟਰਾ ਵਲੋਂ ਇੱਕ ਵਿਆਕਤੀ ਰਿਤਕ ਨੂੰ ਮ੍ਰਿਤਕ ਐਨਾਲ ਦਿੱਤਾ ਗਿਆ। ਇਸ ਹਾਦਸੇ ਚ ਬਾਕੀ ਜਖਮੀ ਹੋਏ ਪੰਜ ਖਿਡਾਰੀਆਂ ਵਿੱਚ ਯਸ ਨਾਮਕ ਖਿਡਾਰੀ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਣ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਬਾਕੀ ਜ਼ਖਮੀਆਂ ਜਿਨਾਂ ਵਿੱਚ ਮੋਹਿਤ, ਰਵੀ, ਕਰਨਵੀਰ, ਲੱਕੀ ਨੂੰ ਨੰਗਲ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆਂ ਕਿ ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਕਾਰ ਬੁਰੀ ਤਰਾਂ ਨੁਕਸਾਨੀ ਗਈ।ਹਾਦਸੇ ਉਪਰੰਤ ਇਸ ਮਾਰਗ ਤੇ ਲੰਬਾ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਅਧਿਕਾਰੀਆਂ ਵਲੋਂ ਮੌਕੇ ’ਤੇ ਪਹੁੰਚ ਕੇ ਖੁਲ੍ਹਵਾਇਆ ਗਿਆ।

Related Articles

Leave a Reply

Your email address will not be published. Required fields are marked *

Back to top button